ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਵਲੋਂ ਕੈਨੇਡਾ ਵਾਸੀ ਹੀਰਾ ਸਿੰਘ ਘੁਮਾਣ ਦਾ ਵਿਸ਼ੇਸ਼ ਸਨਮਾਨ
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਦੀ ਟੀਮ ਦੇ ਸਾਬਕਾ ਮੈਂਬਰ ਤੇ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਨਾਲ ਮੁੱਢ ਤੋਂ ਮਜ਼ਬੂਤੀ ਨਾਲ ਜੁੜੇ ਕੈਨੇਡਾ ਵਾਸੀ ਹੀਰਾ ਸਿੰਘ ਘੁਮਾਣ ਨੂੰ ਕੌਂਸਲ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲ ਦੇ ਸਰਪ੍ਰਸਤ ਤੇ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਬਟਾਲਾ, 6 ਅਕਤੂਬਰ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਦੀ ਟੀਮ ਦੇ ਸਾਬਕਾ ਮੈਂਬਰ ਤੇ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਨਾਲ ਮੁੱਢ ਤੋਂ ਮਜ਼ਬੂਤੀ ਨਾਲ ਜੁੜੇ ਕੈਨੇਡਾ ਵਾਸੀ ਹੀਰਾ ਸਿੰਘ ਘੁਮਾਣ ਨੂੰ ਕੌਂਸਲ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲ ਦੇ ਸਰਪ੍ਰਸਤ ਤੇ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਕੌਂਸਲ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਬੀਤੇ 35 ਸਾਲਾਂ ਤੋਂ ਸੰਤ ਬਾਬਾ ਹਜਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੇ ਬਰਸੀ ਸਮਾਗਮ ਦੇ ਲੰਗਰਾਂ ਦੀ ਸੇਵਾ ਵਿਚ ਛੋਲੇ ਪੂਰੀਆਂ, ਵਹੀਕਲ ਸਟੈਂਡ, ਸਾਮਿਆਨਾਂ ਤੇ ਲਾਇਟਾਂ ਪ੍ਰਬੰਧਕੀ ਸਹਿਯੋਗ ਲਈ ਸਾਥੀਆਂ ਨੂੰ ਮਿਲਿਆ ਜਾਵੇਗਾ। ਇਸ ਮੌਕੇ ਕੌਂਸਲ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ, ਲੈਕ. ਹਰਪਾਲ ਸਿੰਘ ਬੋਪਾਰਾਏ, ਮੀਤ ਪ੍ਰਧਾਨ, ਲੈਕ. ਦਿਲਬਾਗ ਸਿੰਘ ਪੱਡਾ, ਮੀਤ ਪ੍ਰਧਾਨ ਲੈਕ. ਤਰਲੋਕ ਸਿੰਘ ਨਾਥਪੁਰ ਕੈਸ਼ੀਅਰ, ਪ੍ਰੈੱਸ ਸਕੱਤਰ ਮਾ. ਗੁਰਦੀਪ ਸਿੰਘ ਬਾਜਵਾ, ਜਾਇੰਟ ਸਕੱਤਰ ਮਾ. ਦਲਜੀਤ ਸਿੰਘ ਮਾਣ, ਮਾ. ਮਹਾਂਵੀਰ ਸਿੰਘ ਰੰਧਾਵਾ, ਦਫ਼ਤਰ ਸਕੱਤਰ ਹਰਦੀਪ ਸਿੰਘ ਭੰਗਵਾਂ, ਮਾ. ਆਸਾ ਸਿੰਘ, ਥਾਣੇਦਾਰ ਹਰਦਿਆਲ ਸਿੰਘ ਅੰਮ੍ਰਿਤਸਰ, ਹਰਵਿੰਦਰ ਸਿੰਘ ਪੁਰੀਆਂ, ਸਰਬਜੀਤ ਸਿੰਘ ਘਣੀਆਂ, ਮਾ. ਕੁਲਵਿੰਦਰ ਸਿੰਘ ਪੰਨੂੰ, ਜੀਤ ਰਾਮ ਰਾਉਵਾਲ, ਹਰਜੀਓ ਪੰਨੂੰ ਆਦਿ ਹਾਜ਼ਰ ਸਨ ।