ਡੀ. ਏ. ਵੀ. ਸਕੂਲ ਦੇ ਚਿਰਾਗ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸੋਨ ਤਗਮਾ ਕੀਤਾ ਹਾਸਿਲ
ਦੀਨਾਨਗਰ, 6 ਅਕਤੂਬਰ (ਸ਼ਾਮ ਸਿੰਘ ਘੁੰਮਣ, ਸੋਢੀ, ਸ਼ਰਮਾ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਸ. ਐਸ.
ਦੀਨਾਨਗਰ, 6 ਅਕਤੂਬਰ (ਸ਼ਾਮ ਸਿੰਘ ਘੁੰਮਣ, ਸੋਢੀ, ਸ਼ਰਮਾ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਸ. ਐਸ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਦੇ ਵਿਦਿਆਰਥੀ ਚਿਰਾਗ ਸਿੰਘ ਨੇ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪੁੱਜਣ ’ਤੇ ਸਕੂਲ ਵਲੋਂ ਚਿਰਾਗ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੋ ਰਹੇ ਜਿਲ੍ਹਾ ਪੱਧਰੀ ਮੁਕਾਬਲਿਆਂ ֹ’ ਚ ਭਾਗ ਲੈਂਦਿਆਂ ਸਕੂਲ ਦੇ ਵਿਦਿਆਰਥੀ ਚਿਰਾਗ ਸਿੰਘ ਨੇ 100 ਮੀਟਰ ਰਿਲੇਅ ਦੌੜ ਵਿਚ ਗੋਲਡ ਮੈਡਲ ਹਾਸਲ ਕਰਨ ਦੇ ਨਾਲ ਨਾਲ ਰਾਜ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਗੁਰਮੰਤ ਸਿੰਘ 5 ਕਿਲੋਮੀਟਰ ਅਤੇ 3 ਕਿਲੋਮੀਟਰ ਦੌੜ ਵਿਚ ਤਾਂਬੇ ਦੇ ਮੈਡਲ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨਾਂ ਨੇ ਚਿਰਾਗ ਸਿੰਘ ਦੇ ਗੋਲਡ ਮੈਡਲ ਜਿੱਤਣ ਅਤੇ ਪੰਜਾਬ ਪੱਧਰੀ ਮੁਕਾਬਲਿਆਂ ਲਈ ਚੁਣੇ ਜਾਣ ’ਤੇ ਚਿਰਾਗ ਦੇ ਮਾਤਾ ਪਿਤਾ ਅਤੇ ਪੂਰੇ ਸਕੂਲ ਨੂੰ ਵਧਾਈ ਦਿੱਤੀ ਹੈ। ਪ੍ਰਿੰਸੀਪਲ ਰਚਨਾ ਸੈਣੀ, ਪੀ.ਆਰ.ਓ ਸੰਦੀਪ ਠਾਕੁਰ ਅਤੇ ਜੋਤੀ ਗੁਪਤਾ ਨੇ ਵੀ ਹੋਣਹਾਰ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਕੂਲ ਨੂੰ ਵਧਾਈ ਦਿੱਤੀ ਹੈ।