09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੁੱਖ ਮੰਤਰੀ ਨੂੰ ਇਮਾਨਦਾਰੀ ਦਾ ਸਬੂਤ ਹੋਰਡਿੰਗ ਬੋਰਡਾਂ ਰਾਹੀਂ ਨਹੀਂ ਜਨਤਾ ਸਾਹਮਣੇ ਦੇਣਾ ਪੈਣਾ-ਰਵੀਕਰਨ ਸਿੰਘ ਕਾਹਲੋਂ

ਫਤਹਿਗੜ੍ਹ ਚੂੜੀਆਂ, 8 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਬਹੁਤ ਵੱਡੀ ਤਰਾਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਗ੍ਹਾ ਜਗ੍ਹਾ ਹੋਰਡਿੰਗ ਬੋਰਡ ਲਗਾ ਕੇ ਦੱਸਣਾ ਪੈ ਰਿਹਾ ਹੈ ਕਿ ਸਾਡੀ ਸਰਕਾਰ ਇਮਾਨਦਾਰਾਂ ਦੀ ਸਰਕਾਰ ਹੈ। ਇਹ ਪ੍ਰਗਟਾਵਾ ਭਾਜਪਾ ਦੇ ਮੀਤ ਪ੍ਰਧਾਨ ਪੰਜਾਬ ਤੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 09-10-2026
ਫਤਹਿਗੜ੍ਹ ਚੂੜੀਆਂ, 8 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਬਹੁਤ ਵੱਡੀ ਤਰਾਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਗ੍ਹਾ ਜਗ੍ਹਾ ਹੋਰਡਿੰਗ ਬੋਰਡ ਲਗਾ ਕੇ ਦੱਸਣਾ ਪੈ ਰਿਹਾ ਹੈ ਕਿ ਸਾਡੀ ਸਰਕਾਰ ਇਮਾਨਦਾਰਾਂ ਦੀ ਸਰਕਾਰ ਹੈ। ਇਹ ਪ੍ਰਗਟਾਵਾ ਭਾਜਪਾ ਦੇ ਮੀਤ ਪ੍ਰਧਾਨ ਪੰਜਾਬ ਤੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਮਾਨਦਾਰੀ ਦੇ ਕੱਚੇ ਚਿੱਠੇ ਹਾਈ ਕੋਰਟ ਨੇ ਖੋਲ੍ਹ ਦਿੱਤੇ ਹਨ। ਪਹਿਲਾਂ ਈ. ਡੀ. ਨੇ ਜਿਹੜਾ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਓ. ਐਸ. ਡੀ. ਨੂੰ ਤਿੰਨ ਨੋਟਿਸ ਭੇਜੇ ਗਏ, ਜਿਨ੍ਹਾਂ ’ਤੇ ਕੋਈ ਕਾਰਵਾਈ ਨਾ ਹੋਈ, ਫਿਰ ਹਾਈ ਕੋਰਟ ਨੇ ਸੀ. ਬੀ. ਆਈ. ਨੂੰ ਨਿਰਦੇਸ਼ ਦਿੱਤੇ। ਹੁਣ ਜਦੋਂ ਸੀ. ਬੀ. ਆਈ. ਨੇ ਜਦੋਂ ਰੇਡ ਕੀਤੇ ਹਨ ਤਾਂ ਇਹ ਕਹਿ ਰਹੇ ਹਨ ਕਿ ਇਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਹੈ। ਜੇਕਰ ਇਹ ਇਮਾਨਦਾਰ ਨੇ, ਸੱਚੇ ਨੇ ਤਾਂ ਇਨਾਂ ਨੂੰ ਭੱਜਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਆਪਣਾ ਪੱਖ ਦੇਣ ਲਈ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਜਨਤਾ ਦੇ ਸਾਹਮਣੇ ਜਵਾਬ ਦੇਣ, ਕਿਉਂਕਿ ਪੰਜਾਬ ਦੀ ਜਨਤਾ ਇਨ੍ਹਾਂ ਦੇ ਜਵਾਬ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਸਬੰਧੀ 2027 ਵਿਚ ਪੰਜਾਬ ਵਾਸੀ ਜਵਾਬ ਦੇਣਗੇ ਅਤੇ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਬਣਾ ਕੇ ਪੰਜਾਬ ਵਾਸੀਆਂ ਨੂੰ ਤਰੱਕੀ ਤੇ ਖੁਸ਼ਹਾਲੀ ਭਰਿਆ ਰਾਜਭਾਗ ਦੇਵਾਂਗੇ।
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਢੱਕੀ ਦੀ ਪੰਚਾਇਤ ਵਲੋਂ ਬੀ.ਡੀ.ਪੀ.ਓ. ’ਤੇ ਵਿਕਾਸੀ ਕਾਰਜਾਂ ’ਚ ਸਹਿਯੋਗ ਨਾ ਕਰਨ ਦਾ ਦੋਸ਼ ਅਗਲੀ ਖ਼ਬਰ ਫਤਹਿਜੀਤ ਮੁਸਤਰਾਪੁਰ ਦੀ ਲੰਬੀ ਛਾਲ ਵਿਚੋਂ ਪੰਜਾਬ ਪੱਧਰ ’ਤੇ ਚੋਣ
Ad Position 24