ਐਪੀਫੀਨੀ ਚਰਚ ਬਟਾਲਾ ਵਿਖੇ ਮੈਡੀਕਲ ਕੈਂਪ ਲਗਾਇਆ
ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਦੀ ਨਾਮਵਰ ਮੈਡੀਕਲ ਸੰਸਥਾ ਈ. ਐਮ.
ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਦੀ ਨਾਮਵਰ ਮੈਡੀਕਲ ਸੰਸਥਾ ਈ.ਐਮ.ਸੀ. ਹਸਪਤਾਲ ਵਲੋਂ ਐਪੀਫੀਨੀ ਚਰਚ ਸਿਟੀ ਰੋਡ ਬਟਾਲਾ ਵਿਖੇ ਸਿਹਤ ਜਾਂਚ ਕੈਂਪ ਡਾ. ਸੁਨੀਲ ਖੋਖਰ ਤੇ ਹਸਪਤਾਲ ਦੀ ਸਮੁੱਚੀ ਟੀਮ ਵਲੋਂ ਲਗਾਇਾਂਆ ਗਿਆ। ਕੈਂਪ ’ਚ ਲਗਭਗ 90 ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ। ਡਾ. ਸੁਨੀਲ ਖੋਖਰ ਨੇ ਦੱਸਿਆ ਕਿ ਜਾਂਚ ਕੈਂਪ ਵਿਚ ਬੀ.ਪੀ., ਸ਼ੂਗਰ, ਬੁਖਾਰ, ਡੇਂਗੂ ਅਤੇ ਹੋਰ ਕਈ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਬਿਮਾਰੀਆਂ ਨਾਲ ਸਬੰਧਿਤ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚਰਚ ਦੇ ਪਾਸਟਰ ਇੰਚਾਰਜ ਪਾਦਰੀ ਪਵਨ ਪੌਲ ਨੇ ਦੱਸਿਆ ਕਿ ਇਹ ਕੈਂਪ ਈ.ਐਮ.ਸੀ. ਹਸਪਤਾਲ ਵਲੋਂ ਲਗਾ ਕੇ ਲੋਕਾਂ ਦੀ ਮੁਫਤ ਜਾਂਚ ਅਤੇ ਮੌਕੇ ’ਤੇ ਬਿਮਾਰੀਆਂ ਦੀ ਦੀਵਾਈ ਦੇ ਕੇ ਲੋਕਾਂ ਲਈ ਵਧੀਆ ਕੰਮ ਕੀਤਾ ਹੈ, ਕਿਉਂਕਿ ਲੋਕਾਂ ਨੂੰ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਡਾ. ਸੁਨੀਲ ਖੋਖਰ, ਸਮੁੱਚੀ ਮੈਡੀਕਲ ਟੀਮ ਤੇ ਹਸਪਤਾਲ ਦਾ ਇਸ ਨੇਕ ਸੇਵਾ ਲਈ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਹੋਤਾ, ਰਮੇਸ਼ ਮਸੀਹ, ਪੰਕਜ ਕੁਮਾਰ, ਪ੍ਰਦੀਪ ਕੁਮਾਰ, ਰਾਜੇਸ਼ ਸੰਧੂ, ਸੁਨੀਲ ਕੁਮਾਰ, ਰੋਹਿਤ ਮੱਟੂ, ਸਟੀਫਨ ਗਿੱਲ ਆਦਿ ਹਾਜ਼ਰ ਸੀ।