ਕਾਮਰੇਡ ਬਖਤਪੁਰਾ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕੀਤੇ ਕਤਲ ਦੀ ਨਿੰਦਾ
ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਸੀਪੀਆਈ ਐਮਐਲ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਮਾਨਸਾ ਤੇ ਪੰਜਾਬ ਵਿਚ ਨਸ਼ਾ ਵਿਰੋਧੀ ਲਹਿਰ ਦੇ ਚਿੰਨ੍ਹ ਬਣ ਚੁੱਕੇ ਤੇ ਪਾਰਟੀ ਦੇ ਗਹਿਰੇ ਸਮਰਥਕ ਪਰਮਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕੀਤੇ ਗਏ ਕਤਲ ਦੀ ਘੋਰ ਨਿੰਦਾ ਕਰਦਿਆਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਤਲ ਮੈਡੀਸਨ ਨਸ਼ਾ ਵਿਕਰੇਤਾ ਦੇ ਵਿਅਕਤੀਆਂ ਦੁਆਰਾ ਕੀਤਾ ਗਿਆ ਹੈ, ਪਰ ਅਸਲ ’ਚ ਪਰਵਿੰਦਰ ਦੀ ਮੌਤ ਲਈ ਮਾਨ ਸਰਕਾਰ ਅਤੇ ਭ੍ਰਿਸ਼ਟ ਪੁਲਿਸਤੰਤਰ ਦੋਸ਼ੀ ਹੈ, ਕਿਉਂਕਿ ਬੀਤੇ ਸਾਲਾਂ ਤੋਂ ਸਰਕਾਰ ਤੇ ਪ੍ਰਸ਼ਾਸਨ ਨੇ ਉਸ ਦੀ ਅਵਾਜ਼ ਸੁਣਨ ਦੀ ਬਜਾਏ ਉਸ ਉੱਪਰ ਹੀ ਬਾਰ-ਬਾਰ ਝੂਠੇ ਕੇਸ ਪਾ ਕੇ ਉਸ ਨੂੰ ਜੇਲ੍ਹ ’ਚ ਡੱਕਿਆ ਤੇ ਨਸ਼ਾ ਤਸਕਰਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ।
ਗ
ਗੁਰਮੀਤ ਸਿੰਘ ਬਖਤਪੁਰਾ
14-10-2026
ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਸੀਪੀਆਈ ਐਮਐਲ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਮਾਨਸਾ ਤੇ ਪੰਜਾਬ ਵਿਚ ਨਸ਼ਾ ਵਿਰੋਧੀ ਲਹਿਰ ਦੇ ਚਿੰਨ੍ਹ ਬਣ ਚੁੱਕੇ ਤੇ ਪਾਰਟੀ ਦੇ ਗਹਿਰੇ ਸਮਰਥਕ ਪਰਮਿੰਦਰ ਸਿੰਘ ਝੋਟੇ ਦੇ ਦਿਨ-ਦਿਹਾੜੇ ਕੀਤੇ ਗਏ ਕਤਲ ਦੀ ਘੋਰ ਨਿੰਦਾ ਕਰਦਿਆਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਤਲ ਮੈਡੀਸਨ ਨਸ਼ਾ ਵਿਕਰੇਤਾ ਦੇ ਵਿਅਕਤੀਆਂ ਦੁਆਰਾ ਕੀਤਾ ਗਿਆ ਹੈ, ਪਰ ਅਸਲ ’ਚ ਪਰਵਿੰਦਰ ਦੀ ਮੌਤ ਲਈ ਮਾਨ ਸਰਕਾਰ ਅਤੇ ਭ੍ਰਿਸ਼ਟ ਪੁਲਿਸਤੰਤਰ ਦੋਸ਼ੀ ਹੈ, ਕਿਉਂਕਿ ਬੀਤੇ ਸਾਲਾਂ ਤੋਂ ਸਰਕਾਰ ਤੇ ਪ੍ਰਸ਼ਾਸਨ ਨੇ ਉਸ ਦੀ ਅਵਾਜ਼ ਸੁਣਨ ਦੀ ਬਜਾਏ ਉਸ ਉੱਪਰ ਹੀ ਬਾਰ-ਬਾਰ ਝੂਠੇ ਕੇਸ ਪਾ ਕੇ ਉਸ ਨੂੰ ਜੇਲ੍ਹ ’ਚ ਡੱਕਿਆ ਤੇ ਨਸ਼ਾ ਤਸਕਰਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ। ਬਖਤਪੁਰਾ ਨੇ ਕਿਹਾ ਕਿ ਪਰਵਿੰਦਰ ਨਸ਼ਾ ਵਿਰੋਧੀ ਲਹਿਰ ਦਾ ਸ਼ਹੀਦ ਮੰਨਿਆ ਜਾਣਾ ਚਾਹੀਦਾ ਹੈ ਤੇ ਉਸ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਉਸ ਦੇ ਪਰਿਵਾਰ ਨੂੰ ਇਕ ਸ਼ਹੀਦ ਪਰਿਵਾਰ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।