18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਮ ਲੀਲ੍ਹਾ ਵਿਚ ਸੀਨੀਅਰ ਕਾਂਗਰਸੀ ਨੇਤਾ ਸਤੀਸ਼ ਜੱਟ ਪੰਮਾ ਨੇ ਕੀਤੀ ਸਮੂਲੀਅਤ

ਤਾਰਾਗੜ, 17 ਅਕਤੂਬਰ (ਸੋਹਨ ਲਾਲ)-ਵੱਖ-ਵੱਖ ਪਿੰਡਾਂ ਵਿਚ ਹੋ ਰਹੀ ਰਾਮ ਲੀਲਾ ਵਿਚ ਸਤੀਸ਼ ਜੱਟ ਪੰਮਾ ਨੇ ਸਾਥੀਆਂ ਸਮੇਤ ਪਿੰਡ ਬਲਸੂਆ, ਚੇਲਾ ਆਮਦਾ, ਸੱਕਰਗੜ, ਦਰਸੋਪੁਰ ਤੇ ਬਕਨੌਰ ਵਿਖੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਮ ਲੀਲਾ ਕਲੱਬ ਦੇ ਮੈਂਬਰਾਂ ਤੇ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਧਾਰਮਿਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ।

Ad Position 21
No active advertisement
ਅਜੀਤ ਡੈਸਕ 18-10-2026
ਤਾਰਾਗੜ, 17 ਅਕਤੂਬਰ (ਸੋਹਨ ਲਾਲ)-ਵੱਖ-ਵੱਖ ਪਿੰਡਾਂ ਵਿਚ ਹੋ ਰਹੀ ਰਾਮ ਲੀਲਾ ਵਿਚ ਸਤੀਸ਼ ਜੱਟ ਪੰਮਾ ਨੇ ਸਾਥੀਆਂ ਸਮੇਤ ਪਿੰਡ ਬਲਸੂਆ, ਚੇਲਾ ਆਮਦਾ, ਸੱਕਰਗੜ, ਦਰਸੋਪੁਰ ਤੇ ਬਕਨੌਰ ਵਿਖੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਮ ਲੀਲਾ ਕਲੱਬ ਦੇ ਮੈਂਬਰਾਂ ਤੇ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਧਾਰਮਿਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਇਲਾਕੇ ’ਚ ਆਪਸੀ ਭਾਈਚਾਰਾ ਤੇ ਪਿਆਰ ਵਿਚ ਵਾਧਾ ਹੁੰਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਕੁਲਜੀਤ ਸੈਣੀ, ਸਾਬਕਾ ਸਰਪੰਚ ਬਕਨੌਰ ਭੂਸ਼ਨ ਸੈਣੀ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਇਲਾਕੇ ਵਿਚ ਚਲਾਇਆ ਕਾਸੋ ਅਭਿਆਨ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਪੁਲਿਸ ਦੀ ਮੁਹਿੰਮ ਨੂੰ ਵਪਾਰੀਆਂ ਦਾ ਸਮਰਥਨ
Ad Position 24