ਸ੍ਰੀ ਰਾਮਲੀਲ੍ਹਾ ਕਲੱਬ ਵਲੋਂ ਡੀ.ਐਸ.ਪੀ. ਭਿੱਖੀਵਿੰਡ ਨੂੰ ਕੀਤਾ ਸਨਮਾਨਿਤ
ਖੇਮਕਰਨ, 18 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮ ਕਰਨ ਵਿਚ ਚੱਲ ਰਹੀ ਰਾਮਲੀਲਾ ਦੇ ਮੰਚਨ ਦੌਰਾਨ ਵਿਸ਼ੇਸ਼ ਤੌਰ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ. ਐਸ.
ਖੇਮਕਰਨ, 18 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮ ਕਰਨ ਵਿਚ ਚੱਲ ਰਹੀ ਰਾਮਲੀਲਾ ਦੇ ਮੰਚਨ ਦੌਰਾਨ ਵਿਸ਼ੇਸ਼ ਤੌਰ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ.ਐਸ.ਪੀ. ਭਿੱਖੀਵਿੰਡ ਸ੍ਰੀ ਅਤੁਲ ਸੋਨੀ ਅਤੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਵਿਸ਼ੇਸ਼ ਤੌਰ ’ਤੇ ਆਏ ਤੇ ਕਲੱਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਬਾਰੇ ਚਰਚਾ ਕੀਤੀ । ਕਲੱਬ ਦੇ ਪ੍ਰਬੰਧਕਾਂ ਵਲੋਂ ਸੁਰੱਖਿਆ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟਾਈ ਗਈ ਕਿ ਸਥਾਨਕ ਪੁਲਿਸ ਵਲੋਂ ਮੰਦਰ ’ਚ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 20 ਅਕਤੂਬਰ ਨੂੰ ਮਨਾਏ ਜਾ ਰਹੇ ਦੁਸਹਿਰੇ ਦੇ ਸੁਰੱਖਿਆ ਪ੍ਰਬੰਧ ਬਾਰੇ ਵੀ ਕਲੱਬ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਗਈ । ਇਸ ਸਮੇਂ ਕਲੱਬ ਵਲੋਂ ਪੁਲਿਸ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਟਰਾਫ਼ੀ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਦੀਪ ਮਹਿਤਾ ਪ੍ਰਧਾਨ, ਜਨਕ ਰਾਜ ਮਹਿਤਾ, ਵਿਜੈ ਗੁਲਾਟੀ, ਅਸ਼ਵਨੀ ਸ਼ਰਮਾ, ਸੋਨੂੰ ਕਪੂਰ, ਰਾਮ ਭੰਡਾਰੀ, ਸੁਖਰਾਜ ਸ਼ਰਮਾ, ਲਾਡਾ ਕੰਡਾ, ਮਨਜੀਤ ਸ਼ਰਮਾ, ਰਾਮ ਚੋਪੜਾ ਆਦਿ ਹਾਜ਼ਰ ਸਨ।