18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਦੋ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

ਗੋਇੰਦਵਾਲ ਸਾਹਿਬ, 18 ਅਕਤੂਬਰ (ਸਕੱਤਰ ਸਿੰਘ ਅਟਵਾਲ)—ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਣਾ ਲਗਾਤਾਰ ਜਾਰੀ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਲਖਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 13 ਅਕਤੂਬਰ ਨੂੰ ਜੇਲ੍ਹ ਦੀ ਬਲਾਕ ਨੰਬਰ 5 ਦੀ ਬੈਰਕ ਵਿਚ ਬੰਦ ਹਵਾਲਾਤੀ ਮੋਹਿਤ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਮੁਹੱਲਾ ਝੰਡੇਰ ਲਪੋ ਕਲੋਨੀ ਲੁਧਿਆਣਾ ਪਾਸੋਂ ਦੋ ਟੱਚ ਮੋਬਾਈਲ ਫੋਨ, ਜਿੰਨਾਂ ਵਿਚ ਇਕ ਰੀਅਲ ਮੀ ਰੰਗ ਗੋਲਡਨ ਸਮੇਤ ਸਿੰਮ ਅਤੇ ਇਕ ਟੱਚ ਸਕਰੀਨ ਫੋਟ ਵੀਵੋ ਰੰਗ ਨੀਲਾ ਸਮੇਤ ਸਿਮ ਬਰਾਮਦ ਹੋਏ।

Ad Position 21
No active advertisement
ਅਜੀਤ ਡੈਸਕ 19-10-2026
ਗੋਇੰਦਵਾਲ ਸਾਹਿਬ, 18 ਅਕਤੂਬਰ (ਸਕੱਤਰ ਸਿੰਘ ਅਟਵਾਲ)—ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਣਾ ਲਗਾਤਾਰ ਜਾਰੀ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਲਖਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 13 ਅਕਤੂਬਰ ਨੂੰ ਜੇਲ੍ਹ ਦੀ ਬਲਾਕ ਨੰਬਰ 5 ਦੀ ਬੈਰਕ ਵਿਚ ਬੰਦ ਹਵਾਲਾਤੀ ਮੋਹਿਤ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਮੁਹੱਲਾ ਝੰਡੇਰ ਲਪੋ ਕਲੋਨੀ ਲੁਧਿਆਣਾ ਪਾਸੋਂ ਦੋ ਟੱਚ ਮੋਬਾਈਲ ਫੋਨ, ਜਿੰਨਾਂ ਵਿਚ ਇਕ ਰੀਅਲ ਮੀ ਰੰਗ ਗੋਲਡਨ ਸਮੇਤ ਸਿੰਮ ਅਤੇ ਇਕ ਟੱਚ ਸਕਰੀਨ ਫੋਟ ਵੀਵੋ ਰੰਗ ਨੀਲਾ ਸਮੇਤ ਸਿਮ ਬਰਾਮਦ ਹੋਏ। ਇਸ ਸੰਬੰਧੀ ਏ.ਐਸ.ਆਈ. ਨਿਸ਼ਾਨ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਉਪਰੋਕਤ ਹਵਾਲਾਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਜਸਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 9 ਅਕਤੂਬਰ ਨੂੰ ਜੇਲ੍ਹ ਦੇ ਬਲਾਕ ਨੰਬਰ 10 ਦੀ ਬੈਰਕ ਨੰਬਰ 6 ਵਿਚ ਹਵਾਲਾਤੀ ਖੇਸਵ ਖੇਰਾ ਪੁੱਤਰ ਹਰਸ਼ ਕੁਮਾਰ ਵਾਸੀ ਸਤਨਾਮ ਐਵੀਨਿਊ ਨੇੜ੍ਹੇ ਪਾਰਕ ਝਬਾਲ ਰੋਡ ਅੰਮ੍ਰਿਤਸਰ ਦੇ ਕੋਲੋਂ 1 ਕੀ ਪੈਡ ਮੋਬਾਈਲ ਫੋਨ ਸਮੇਤ ਬੈਟਰੀ ਰੰਗ ਕਾਲਾ ਕੰਪਨੀ ਨੋਕੀਆ ਸਮੇਤ ਸਿੰਮ ਵੀ ਆਈ ਕੰਪਨੀ ਬਰਾਮਦ ਹੋਇਆ। ਇਸ ਸੰਬੰਧੀ ਏ.ਐਸ.ਆਈ. ਪ੍ਰਗਟ ਸਿੰਘ ਨੇ ਹਵਾਲਾਤੀ ਖੇਸਵ ਖੇਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਹੁਰੇ ਪਰਿਵਾਰ ਵਲੋਂ ਜਵਾਈ ਦੀ ਕੀਤੀ ਕੁੱਟਮਾਰ, 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਰਾਮਲੀਲ੍ਹਾ ਕਲੱਬ ਵਲੋਂ ਡੀ.ਐਸ.ਪੀ. ਭਿੱਖੀਵਿੰਡ ਨੂੰ ਕੀਤਾ ਸਨਮਾਨਿਤ
Ad Position 24