19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੈਂਟ ਐਂਡਰਿਊਜ ਕਾਨਵੈਂਟ ਸਕੂਲ ਨੇ ਗਰਬਾ ਸ਼ਾਮ ਧੂਮਧਾਮ ਨਾਲ ਮਨਾ ਕੇ ਸਭਿਆਚਾਰਕ ’ਚ ਰਚਿਆ ਇਤਿਹਾਸ

ਨਰੋਟ ਜੈਮਲ ਸਿੰਘ, 18 ਅਕਤੂਬਰ (ਸ਼ਸ਼ੀ ਕੁਮਾਰ)-ਪੰਜਾਬ ’ਚ ਸੇਂਟ ਐਂਡਰਿਊਜ਼ ਗਰੁੱਪ ਦੇ ਸਕੂਲਾਂ ਦੀਆਂ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਗਰਬਾ ਸ਼ਾਮ ਧੂਮਧਾਮ ਨਾਲ ਮਨਾਉਣ ਨੂੰ ਲੈ ਕੇ ਬਲਾਕ ਨਰੋਟ ਜੈਮਲ ਸਿੰਘ ਦੇ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਵਿਚ ਗਰਬਾ ਸ਼ਾਮ ਬਹੁਤ ਉਤਸ਼ਾਹ ਨਾਲ ਮਨਾਈ ਗਈ । ਇਸ ਪ੍ਰੋਗਰਾਮ ਵਿਚ ਸਮਾਜ ਸੇਵਕ ਕਮਲ ਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।

Ad Position 21
No active advertisement
ਅਜੀਤ ਡੈਸਕ 19-10-2026
ਨਰੋਟ ਜੈਮਲ ਸਿੰਘ, 18 ਅਕਤੂਬਰ (ਸ਼ਸ਼ੀ ਕੁਮਾਰ)-ਪੰਜਾਬ ’ਚ ਸੇਂਟ ਐਂਡਰਿਊਜ਼ ਗਰੁੱਪ ਦੇ ਸਕੂਲਾਂ ਦੀਆਂ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਗਰਬਾ ਸ਼ਾਮ ਧੂਮਧਾਮ ਨਾਲ ਮਨਾਉਣ ਨੂੰ ਲੈ ਕੇ ਬਲਾਕ ਨਰੋਟ ਜੈਮਲ ਸਿੰਘ ਦੇ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਵਿਚ ਗਰਬਾ ਸ਼ਾਮ ਬਹੁਤ ਉਤਸ਼ਾਹ ਨਾਲ ਮਨਾਈ ਗਈ । ਇਸ ਪ੍ਰੋਗਰਾਮ ਵਿਚ ਸਮਾਜ ਸੇਵਕ ਕਮਲ ਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਵਿਚ ਹੋਰ ਪਤਵੰਤੇ ਸ਼ਾਮਿਲ ਹੋਏ, ਜਿਨ੍ਹਾਂ ਦਾ ਸਕੂਲ ਪਰਿਵਾਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ । ਇਸ ਸ਼ਾਨਦਾਰ ਸਮਾਗਮ ਨੇ ਭਾਰਤੀ ਸੱਭਿਆਚਾਰ, ਪਰੰਪਰਾਵਾਂ ਤੇ ਪਰਿਵਾਰਕ ਏਕਤਾ ਦਾ ਇਕ ਸੁੰਦਰ ਸੰਦੇਸ਼ ਦਿੰਦੇ ਹੋਏ ਜਸ਼ਨ ਦੀ ਇਕ ਨਵੀਂ ਉਦਾਹਰਨ ਪੇਸ਼ ਕੀਤੀ । ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਪ੍ਰੋਗਰਾਮ ’ਚ ਉਤਸ਼ਾਹ ਨਾਲ ਹਿੱਸਾ ਲਿਆ । ਰਵਾਇਤੀ ਪਹਿਰਾਵੇ ਵਿਚ ਸੱਜੇ ਭਾਗੀਦਾਰਾਂ ਨੇ ਇਕ ਰੰਗੀਨ ਅਤੇ ਤਿਉਹਾਰੀ ਮਾਹੌਲ ਬਣਾਇਆ । ਪ੍ਰਸਿੱਧ ਪੰਜਾਬੀ ਅਦਾਕਾਰਾ ਮੁਸਕਾਨ ਦੀ ਮੌਜੂਦਗੀ ਨੇ ਸਮਾਗਮ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾ ਦਿੱਤੇ । ਇਸ ਸ਼ਾਨਦਾਰ ਸਮਾਗਮ ਦਾ ਉਦੇਸ਼ ਬੱਚਿਆਂ ਅਤੇ ਮਾਪਿਆਂ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨਾ ਅਤੇ ਸਕੂਲ ਅਤੇ ਮਾਪਿਆਂ ਵਿਚਕਾਰ ਮਜ਼ਬੂਤ ਬੰਧਨ ਸਥਾਪਿਤ ਕਰਨਾ ਸੀ । ਐਮ.ਡੀ. ਰਮੇਸ਼ ਸੈਣੀ ਨੇ ਇਸ ਮੌਕੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੇਂਟ ਐਂਡਰਿਊਜ਼ ਗਰੁੱਪ ਦੇ ਸਕੂਲਾਂ ਦਾ ਉਦੇਸ਼ ਨਾ ਸਿਰਫ਼ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਮਾਪਿਆਂ ਨਾਲ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਵੀ ਹੈ । ਸਮਾਗਮ ਰਾਹੀਂ ਸੇਂਟ ਐਂਡਰਿਊਜ਼ ਗਰੁੱਪ ਆਫ਼ ਸਕੂਲਾਂ ਨੇ ਪੰਜਾਬ ’ਚ ਸੱਭਿਆਚਾਰਕ ਤਿਉਹਾਰਾਂ ਨੂੰ ਨਵੀਂ ਊਰਜਾ ਤੇ ਸ਼ਾਨ ਸਮਾਗਮ ਨੇ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਪਰਿਵਾਰਕ ਏਕਤਾ ਦਾ ਇਕ ਸੁੰਦਰ ਸੰਦੇਸ਼ ਦਿੰਦੇ ਹੋਏ ਮਨਾਉਣ ਦੀ ਇਕ ਪ੍ਰੇਰਨਾਦਾਇਕ ਉਦਾਹਰਨ ਕਾਇਮ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਾਜੋਚੱਕ ਵਿਚ ਸ੍ਰੀ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਰਾਕੇਸ਼ ਕੁਮਾਰ ਮਾਜਰਾ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਸ੍ਰੀ ਬਾਲਾ ਜੀ ਨਾਟਕ ਕਲੱਬ ਪ੍ਰੀਤਨਗਰ ਵਲੋਂ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ
Ad Position 24