ਪਿੰਡ ਨਾਜੋਚੱਕ ਵਿਚ ਸ੍ਰੀ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ
ਰਾਕੇਸ਼ ਕੁਮਾਰ ਮਾਜਰਾ ਨੇ ਕੀਤਾ ਉਦਘਾਟਨ
ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਸਰਕਲ ਘਰੋਟਾ ਦੇ ਪਿੰਡ ਨਾਜੋਚੱਕ ਵਿਖੇ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਪਵਿੱਤਰ ਰਾਮ ਲੀਲ੍ਹਾ ਮੰਚਨ ਦਾ ਸ਼ੁੱਭ ਆਰੰਭ ਧਾਰਮਿਕ ਉਤਸ਼ਾਹ ਤੇ ਸ਼ਰਧਾ ਭਰੇ ਮਾਹੌਲ ’ਚ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.
ਘਰੋਟਾ, 18 ਅਕਤੂਬਰ (ਸੰਜੀਵ ਗੁਪਤਾ)-ਸਰਕਲ ਘਰੋਟਾ ਦੇ ਪਿੰਡ ਨਾਜੋਚੱਕ ਵਿਖੇ ਸ੍ਰੀ ਰਾਮ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਪਵਿੱਤਰ ਰਾਮ ਲੀਲ੍ਹਾ ਮੰਚਨ ਦਾ ਸ਼ੁੱਭ ਆਰੰਭ ਧਾਰਮਿਕ ਉਤਸ਼ਾਹ ਤੇ ਸ਼ਰਧਾ ਭਰੇ ਮਾਹੌਲ ’ਚ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਸੀ. ਮੋਰਚਾ ਦੇ ਪ੍ਰਧਾਨ ਰਾਕੇਸ਼ ਕੁਮਾਰ ਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਦੀਪ ਪ੍ਰਜਵਲਿਤ ਕਰਕੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ । ਇਸ ਮੌਕੇ ਰਾਕੇਸ਼ ਕੁਮਾਰ ਮਾਜਰਾ ਨੇ ਭਗਵਾਨ ਸ੍ਰੀ ਰਾਮ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਰਾਮ ਲੀਲ੍ਹਾ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸ੍ਰੀ ਰਾਮ ਨਾਟਕ ਕਲੱਬ ਅਤੇ ਪ੍ਰਬੰਧਕ ਕਮੇਟੀ ਵਲੋਂ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ । । ਇਹ ਸਮਾਗਮ ਸਰਕਲ ਦੇ ਪ੍ਰਧਾਨ ਸੰਜੀਵ ਜੱਗੀ, ਰਵਿੰਦਰ ਮਿਨਹਾਸ ਤੇ ਠਾਕੁਰ ਲੱਕੀ, ਸੱਜਣ ਸਿੰਘ, ਸੁਰਿੰਦਰ ਤੇ ਯੋਗੇਸ਼ਵਰ ਸਲਾਰੀਆ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ।