21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਏ. ਐਸ. ਆਈ. ਪ੍ਰਭਜੋਤ ਸਿੰਘ ਦਾਣਿਆਂਵਾਲੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਨੌਸ਼ਹਿਰਾ ਮੱਝਾ ਸਿੰਘ, 20 ਅਕਤੂਬਰ (ਰਵੀ ਭਗਤ)-ਥਾਣਾ ਘੁਮਾਣ ਵਿਖੇ ਤਾਇਨਾਤ ਏ. ਐਸ.

Ad Position 21
No active advertisement
ਅਜੀਤ ਡੈਸਕ 21-10-2026
ਨੌਸ਼ਹਿਰਾ ਮੱਝਾ ਸਿੰਘ, 20 ਅਕਤੂਬਰ (ਰਵੀ ਭਗਤ)-ਥਾਣਾ ਘੁਮਾਣ ਵਿਖੇ ਤਾਇਨਾਤ ਏ.ਐਸ.ਆਈ. ਪ੍ਰਭਜੋਤ ਸਿੰਘ (53) ਪੁੱਤਰ ਸਾਬਕਾ ਸਰਪੰਚ ਹਰਭਜਨ ਸਿੰਘ ਪਿੰਡ ਦਾਣਿਆਵਾਲੀ ਦਾ ਬੀਤੇ ਦਿਨ ਬਿਮਾਰ ਹਾਲਤ ਦੌਰਾਨ ਅਚਾਨਕ ਦਿਹਾਂਤ ਹੋ ਗਿਆ ਸੀ, ਅੱਜ ਉਸ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪੁਲਿਸ ਪਾਰਟੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਲਾਮੀ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਨੂੰ ਭਰਾ ਗੁਰਪ੍ਰੀਤ ਸਿੰਘ ਤੇ ਪੁੱਤਰ ਮਨਜੋਤ ਸਿੰਘ ਵਲੋਂ ਮੁੱਖ ਅਗਨੀ ਦਿੱਤੀ ਗਈ। ਏ.ਐਸ.ਆਈ. ਪ੍ਰਭਜੋਤ ਸਿੰਘ ਆਪਣੇ ਪਿੱਛੇ ਵਿਧਵਾ ਬਲਜਿੰਦਰ ਕੌਰ ਪਤਨੀ ਸਮੇਤ ਦੋ ਬੇਟੇ ਤੇ ਤਿੰਨ ਬੇਟੀਆਂ ਛੱਡ ਗਿਆ। ਇਸ ਮੌਕੇ ਇੰਸ: ਸੁਰਿੰਦਰ ਸਿੰਘ ਗੁਰਾਇਆ, ਹਰਬੰਸ ਸਿੰਘ, ਜੋਗਿੰਦਰ ਠਾਕੁਰ, ਸਰਪੰਚ ਨਿਰਮਲ ਸਿੰਘ, ਏ.ਐਸ.ਆਈ. ਲਖਵਿੰਦਰ ਸਿੰਘ, ਕਰਤਾਰ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਮੁਖਤਿਆਰ ਸਿੰਘ ਤੋਂ ਇਲਾਵਾ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਜਥੇਬੰਦੀਆਂ ਏ.ਐਸ.ਆਈ. ਪ੍ਰਭਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ... ਅਗਲੀ ਖ਼ਬਰ ਐੱਸ. ਡੀ. ਐਮ. ਰੰਧਾਵਾ ਵਲੋਂ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸੰਬੰਧੀ ਕੀਤਾ ਜਾਗਰੂਕ
Ad Position 24