21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਰਨੀ ਯੂਨੀਵਰਸਿਟੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਥੂ ਟਿੱਪਰੀ ਦੇ ਨਵੀਨੀਕਰਨ ਲਈ 5 ਲੱਖ ਰੁਪਏ ਦੀ ਸਹਾਇਤਾ

ਪਠਾਨਕੋਟ , 21 ਅਕਤੂਬਰ (ਸੰਧੂ)-ਅਰਨੀ ਯੂਨੀਵਰਸਿਟੀ ਇੰਦੌਰਾ ਦੇ ਚਾਂਸਲਰ ਡਾ: ਵਿਵੇਕ ਸਿੰਘ ਨੇ ਪੇਂਡੂ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਕਾਂਗੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਥੂ ਟਿੱਪਰੀ ਦੇ ਨਵੀਨੀਕਰਨ ਤੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ । ਸਾਲ 1929 ’ਚ ਸਥਾਪਤ ਇਹ ਸਕੂਲ ਪਿਛਲੇ ਲਗਭਗ 97 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ ।

Ad Position 21
No active advertisement
ਅਰਨੀ ਯੂਨੀਵਰਸਿਟੀ ਦੇ ਚਾਂਸਲਰ ਡਾ: ਵਿਵੇਕ ਸਿੰਘ ਜਾਣਕਾਰੀ ਦਿੰਦੇ ਹੋਏ । ਤਸਵੀਰ: ਸੰਧੂ 22-10-2026
ਪਠਾਨਕੋਟ , 21 ਅਕਤੂਬਰ (ਸੰਧੂ)-ਅਰਨੀ ਯੂਨੀਵਰਸਿਟੀ ਇੰਦੌਰਾ ਦੇ ਚਾਂਸਲਰ ਡਾ: ਵਿਵੇਕ ਸਿੰਘ ਨੇ ਪੇਂਡੂ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਕਾਂਗੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਥੂ ਟਿੱਪਰੀ ਦੇ ਨਵੀਨੀਕਰਨ ਤੇ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ । ਸਾਲ 1929 ’ਚ ਸਥਾਪਤ ਇਹ ਸਕੂਲ ਪਿਛਲੇ ਲਗਭਗ 97 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ । ਸਕੂਲ ਦੀ ਇਮਾਰਤ ਦੀ ਮੁਰੰਮਤ ਤੇ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਦੀ ਲੋੜ ਨੂੰ ਦੇਖਦਿਆਂ ਸਕੂਲ ਪ੍ਰਬੰਧਕ ਕਮੇਟੀ ਵਲੋਂ ਯੂਨੀਵਰਸਿਟੀ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ । ਇਸ ਰਾਸ਼ੀ ਨਾਲ ਸਕੂਲ ਦੀਆਂ ਕਲਾਸਾਂ ਦੇ ਖ਼ਰਾਬ ਫਰਸ਼ਾਂ ਦੀ ਮੁਰੰਮਤ, ਦਰਵਾਜ਼ਿਆਂ ਤੇ ਖਿੜਕੀਆਂ ਦਾ ਸੁਧਾਰ, ਮਿਡ-ਡੇ-ਮੀਲ ਰਸੋਈਘਰ ਦਾ ਨਵੀਨੀਕਰਨ, ਸਾਫ਼ ਪੀਣ ਵਾਲੇ ਪਾਣੀ ਤੇ ਵਾਟਰ ਪਿਊਰੀਫਾਇਰ ਦੀ ਵਿਵਸਥਾ, ਪਖਾਨਿਆਂ ਦੀ ਮੁਰੰਮਤ, ਰੰਗ-ਰੋਗਨ ਤੇ ਵਿਦਿਆਰਥੀਆਂ ਲਈ ਡੈਸਕ, ਬੈਂਚ ਤੇ ਹੋਰ ਜ਼ਰੂਰੀ ਫਰਨੀਚਰ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਡਾ: ਵਿਵੇਕ ਸਿੰਘ ਨੇ ਕਿਹਾ ਕਿ ਅਰਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਹਰ ਹਾਲਤ ਵਿਚ ਖੜ੍ਹੀ ਹੈ । ਵੱਡੀਆਂ ਯੂਨੀਵਰਸਿਟੀਆਂ ਤੇ ਆਧੁਨਿਕ ਪ੍ਰਯੋਗਸ਼ਾਲਾਵਾਂ ਦੇ ਵਿਕਾਸ ਦੇ ਨਾਲ-ਨਾਲ ਛੋਟੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣਾ ਵੀ ਜ਼ਰੂਰੀ ਹੈ, ਕਿਉਂਕਿ ਇੱਥੋਂ ਹੀ ਬੱਚਿਆਂ ਦੇ ਸੁਪਨਿਆਂ ਦੀ ਸ਼ੁਰੂਆਤ ਹੁੰਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਸ੍ਰੀਜਲ ਗੁਪਤਾ ਵਲੋਂ ਦੋ ਹੋਰ ਥਾਵਾਂ ’ਤੇ ਭੇਟ ਕੀਤੇ ਪੋਰਟੇਬਲ ਪਖਾਨੇ ਅਗਲੀ ਖ਼ਬਰ ਸ੍ਰੀ ਰਾਮਾ ਨਾਟਕ ਕਲੱਬ ਨਰੋਟ ਜੈਮਲ ਸਿੰਘ ਨੇ ਦਾਣਾ ਮੰਡੀ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ
Ad Position 24