ਸ੍ਰੀਜਲ ਗੁਪਤਾ ਵਲੋਂ ਦੋ ਹੋਰ ਥਾਵਾਂ ’ਤੇ ਭੇਟ ਕੀਤੇ ਪੋਰਟੇਬਲ ਪਖਾਨੇ
ਪਠਾਨਕੋਟ, 21 ਅਕਤੂਬਰ (ਸੰਧੂ)-ਸ਼ਹਿਰ ਨੂੰ ਸਾਫ਼-ਸੁਥਰਾ ਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਬਣਾਉਣ ਲਈ ਨੌਜਵਾਨ ਸਮਾਜ ਸੇਵਕ ਸ੍ਰੀਜਲ ਗੁਪਤਾ ਵਲੋਂ ਚਲਾਈ ਜਾ ਰਹੀ ਜਨਸੇਵਾ ਮੁਹਿੰਮ ਲਗਾਤਾਰ ਜਾਰੀ ਹੈ । ਇਸ ਮੁਹਿੰਮ ਤਹਿਤ ਖੱਤਰੀ ਭਵਨ ਦੇ ਨੇੜੇ ਤੇ ਅਬਰੋਲ ਨਗਰ ਸ਼ਮਸ਼ਾਨਘਾਟ ਦੇ ਕੋਲ ਦੋ ਹੋਰ ਪੋਰਟੇਬਲ ਪਖਾਨੇ ਭੇਟ ਕੀਤੇ ਗਏ ਹਨ ।
ਪਠਾਨਕੋਟ, 21 ਅਕਤੂਬਰ (ਸੰਧੂ)-ਸ਼ਹਿਰ ਨੂੰ ਸਾਫ਼-ਸੁਥਰਾ ਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਬਣਾਉਣ ਲਈ ਨੌਜਵਾਨ ਸਮਾਜ ਸੇਵਕ ਸ੍ਰੀਜਲ ਗੁਪਤਾ ਵਲੋਂ ਚਲਾਈ ਜਾ ਰਹੀ ਜਨਸੇਵਾ ਮੁਹਿੰਮ ਲਗਾਤਾਰ ਜਾਰੀ ਹੈ । ਇਸ ਮੁਹਿੰਮ ਤਹਿਤ ਖੱਤਰੀ ਭਵਨ ਦੇ ਨੇੜੇ ਤੇ ਅਬਰੋਲ ਨਗਰ ਸ਼ਮਸ਼ਾਨਘਾਟ ਦੇ ਕੋਲ ਦੋ ਹੋਰ ਪੋਰਟੇਬਲ ਪਖਾਨੇ ਭੇਟ ਕੀਤੇ ਗਏ ਹਨ । ਇਸ ਨਾਲ ਸ਼ਹਿਰ ’ਚ ਹੁਣ ਤੱਕ ਕੁੱਲ 6 ਥਾਵਾਂ ’ਤੇ ਇਹ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ । ਸ੍ਰੀਜਲ ਗੁਪਤਾ ਨੇ ਦੱਸਿਆ ਕਿ ਜਨਤਕ ਥਾਵਾਂ ’ਤੇ ਪਖਾਨਿਆਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਸਮੱਸਿਆ ਦੇ ਹੱਲ ਲਈ ਕਰੀਬ ਤਿੰਨ ਮਹੀਨੇ ਪਹਿਲਾਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸ੍ਰੀਜਲ ਗੁਪਤਾ ਵਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਸਫ਼ਾਈ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ । ‘ਸੁਰੱਖਿਆ ਕਵਚ’ ਮੁਹਿੰਮ ਤਹਿਤ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕਾਂ ਦਾ ਮੁਫ਼ਤ ਬੀਮਾ ਕਰਵਾਇਆ ਜਾ ਚੁੱਕਾ ਹੈ । ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਕੂੜੇਦਾਨ ਵੰਡ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ । ਇਨ੍ਹਾਂ ਉਪਰਾਲਿਆਂ ਦਾ ਮਕਸਦ ਪਠਾਨਕੋਟ ਨੂੰ ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ ।