ਯੁਵਾ ਵਿਕਾਸ ਮੰਚ ਵਲੋਂ ‘ਰਨ ਅਗੇਂਸਟ ਡਰੱਗਜ਼’ ਮੈਰਾਥਨ ਕਰਵਾਈ
ਸ਼ਾਹਪੁਰ ਕੰਢੀ, 21 ਅਕਤੂਬਰ (ਰਣਜੀਤ ਸਿੰਘ)-ਯੁਵਾ ਵਿਕਾਸ ਮੰਚ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਦੇਣ ਦੇ ਮੰਤਵ ਨਾਲ ਪ੍ਰਧਾਨ ਦਿਨੇਸ਼ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਰਨ ਅਗੇਂਸਟ ਡਰੱਗਜ਼’ ਦੇ ਬੈਨਰ ਹੇਠ ਲੜਕੇ ਤੇ ਲੜਕੀਆਂ ਦੀ ਮੈਰਾਥਨ ਦੌੜ ਕਰਵਾਈ ਗਈ । ਜਿਸ ਵਿਚ ਐਸ.
ਸ਼ਾਹਪੁਰ ਕੰਢੀ, 21 ਅਕਤੂਬਰ (ਰਣਜੀਤ ਸਿੰਘ)-ਯੁਵਾ ਵਿਕਾਸ ਮੰਚ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਦੇਣ ਦੇ ਮੰਤਵ ਨਾਲ ਪ੍ਰਧਾਨ ਦਿਨੇਸ਼ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਰਨ ਅਗੇਂਸਟ ਡਰੱਗਜ਼’ ਦੇ ਬੈਨਰ ਹੇਠ ਲੜਕੇ ਤੇ ਲੜਕੀਆਂ ਦੀ ਮੈਰਾਥਨ ਦੌੜ ਕਰਵਾਈ ਗਈ । ਜਿਸ ਵਿਚ ਐਸ.ਡੀ.ਐਮ. ਧਾਰ ਕਲਾਂ ਸ਼ੰਕਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਮੈਰਾਥਨ ਦੌੜ ’ਚ ਸਾਂਝ ਕੇਂਦਰ ਥਾਣਾ ਸ਼ਾਹਪੁਰ ਕੰਢੀ ਵਲੋਂ ਸਹਿਯੋਗ ਦਿੱਤਾ ਗਿਆ । ਇਸ ਮੈਰਾਥਨ ਨੂੰ ਐਸ.ਡੀ.ਐਮ. ਸ਼ੰਕਰ ਸ਼ਰਮਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਲੜਕਿਆਂ ਦੀ ਦੌੜ ’ਚ ਰਿਸ਼ੂ ਗੁਲੇਰੀਆ ਪਹਿਲੇ, ਸਮਦ੍ਰਿਸ਼ ਦੂਸਰੇ ਤੇ ਭਾਨੂੰ ਤੀਸਰੇ ਨੰਬਰ ’ਤੇ ਰਹੇ ਜਿਨ੍ਹਾਂ ਨੂੰ ਵਿਕਾਸ ਮੰਚ ਵਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ 10 ਨੰਬਰ ਤੱਕ ਆਉਣ ਵਾਲੇ ਖਿਡਾਰੀਆਂ ਨੂੰ ਮੈਡਲ ਦਿੱਤੇ ਗਏ । ਇਸ ਮੌਕੇ ਪ੍ਰਿੰਸੀਪਲ ਅਰੁਣਾ, ਪ੍ਰਿੰਸੀਪਲ ਸੁਪ੍ਰਿਆ, ਪ੍ਰਿੰਸੀਪਲ ਬਲਵਿੰਦਰ ਸੈਣੀ, ਸਮਾਜ ਸੇਵਕ ਕ੍ਰਿਸ਼ਨ ਕੁਮਾਰ ਰਿੰਟੂ, ਏ.ਐਸ.ਆਈ. ਅਸ਼ੋਕ ਕੁਮਾਰ, ਐਚ.ਸੀ. ਸੁਰਜੀਤ, ਸੁਮੇਸ਼ ਸ਼ਰਮਾ, ਵਿਸ਼ਾਲ ਸ਼ਰਮਾ, ਦਵਿੰਦਰ ਅੱਤਰੀ, ਅਸ਼ੋਕ ਕੁਮਾਰ, ਸਰਵਨ ਪ੍ਰਭਾਕਰ, ਐਸ.ਡੀ.ਓ. ਰਮਨਦੀਪ ਸਿੰਘ, ਗੋਪਾਲ ਸ਼ਰਮਾ ਆਦਿ ਹਾਜ਼ਰ ਸਨ ।