22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬੇਗੋਵਾਲ ਤਾਰਾਗੜ੍ਹ ਵਿਚ 50ਵਾਂ ਸਲਾਨਾ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ

ਤਾਰਾਗੜ੍ਹ, 21 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਆਉਂਦੇ ਬੇਗੋਵਾਲ (ਤਾਰਾਗੜ੍ਹ) ਸਥਿਤ ਸ੍ਰੀ ਰਾਮ ਮੰਦਿਰ ਵਿਚ ਲਕਸ਼ਮੀ ਡਰਾਮੈਟਿਕ ਕਲੱਬ ਵਲੋਂ 50ਵਾਂ ਸਾਲਾਨਾ ਦੁਸਹਿਰਾ ਉਤਸਵ ਪ੍ਰਧਾਨ ਹਰਸ਼ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ । ਪ੍ਰੋਗਰਾਮ ’ਚ ਹਲਕਾ ਭੋਆ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ ।

Ad Position 21
No active advertisement
ਅਜੀਤ ਡੈਸਕ 22-10-2026
ਤਾਰਾਗੜ੍ਹ, 21 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਆਉਂਦੇ ਬੇਗੋਵਾਲ (ਤਾਰਾਗੜ੍ਹ) ਸਥਿਤ ਸ੍ਰੀ ਰਾਮ ਮੰਦਿਰ ਵਿਚ ਲਕਸ਼ਮੀ ਡਰਾਮੈਟਿਕ ਕਲੱਬ ਵਲੋਂ 50ਵਾਂ ਸਾਲਾਨਾ ਦੁਸਹਿਰਾ ਉਤਸਵ ਪ੍ਰਧਾਨ ਹਰਸ਼ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ । ਪ੍ਰੋਗਰਾਮ ’ਚ ਹਲਕਾ ਭੋਆ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ । ਪ੍ਰੋਗਰਾਮ ਦੀ ਅਗਵਾਈ ਮਹੰਤ ਰਾਮ ਪ੍ਰਕਾਸ਼ ਦਾਸ ਮਹਾਰਾਜ ਨੇ ਕੀਤੀ, ਜਦਕਿ ਪ੍ਰਧਾਨ ਹਰਸ਼ ਸ਼ਰਮਾ ਤੇ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸਮਾਗਮ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ । ਪ੍ਰੋਗਰਾਮ ਦੁਪਹਿਰ 3 ਵਜੇ ਝਾਕੀਆਂ ਨਾਲ ਸ਼ੁਰੂ ਹੋਇਆ, ਜਦਕਿ ਦਸਹਿਰਾ ਉਤਸਵ ਸ਼ਾਮ 5 ਵਜੇ ਆਯੋਜਿਤ ਕੀਤਾ ਗਿਆ । ਇਸ ਦੌਰਾਨ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਮਰਿਆਦਾ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਇਆ ਗਿਆ । ਸਮਾਗਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਐਸ.ਡੀ.ਓ. ਬ੍ਰਿਜਮੋਹਨ ਵਰਮਾ, ਨਾਇਬ ਤਹਿਸੀਲਦਾਰ ਰਣਦੀਪ ਸਿੰਘ ਸਲਾਰੀਆ, ਜਤਿੰਦਰ ਪਠਾਨੀਆ (ਪੱਪੀ), ਰਾਕੇਸ਼ ਵਰਮਾ (ਵਰਮਾ ਜਵੈਲਰਜ਼), ਨਾਇਬ ਤਹਿਸੀਲਦਾਰ ਰਣਦੀਪ ਸਿੰਘ ਤੇ ਪੰਚਾਇਤ ਮੈਂਬਰ ਅਸ਼ਵਨੀ ਠਾਕੁਰ ਸਮੇਤ ਹੋਰ ਪਤਵੰਤੇ ਵਿਅਕਤੀ ਸ਼ਾਮਿਲ ਹੋਏ । ਆਯੋਜਕਾਂ ਵਲੋਂ ਕਲੱਬ ਦੇ ਮੈਂਬਰਾਂ ਅਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਮਿੱਕੀ ਠਾਕੁਰ, ਸ਼ਾਲੂ ਰਾਣਾ, ਜਨਰਲ ਸਕੱਤਰ ਅਸ਼ਵਨੀ ਅੱਤਰੀ, ਬਲਵੀਰ ਖੋਖਰ, ਨੰਦਕਿਸ਼ੋਰ, ਗੋਲਡੀ, ਕੁਲਦੀਪ ਰਾਜ, ਅਰੁਣ ਸ਼ਰਮਾ, ਨੀਤੂ ਸ਼ਰਮਾ, ਜਗਦੀਸ਼ ਰਾਜ ਮਹਿਰਾ, ਰਾਕੇਸ਼ ਰਾਣੂ, ਮਨੀਸ਼ ਮਹਿਰਾ, ਮਹਿੰਦਰ ਪਾਲ ਮਹਾਜਨ, ਵਿਨੀਤ, ਅਸ਼ਵਨੀ ਮਹਾਜਨ ਆਦਿ ਹਾਜ਼ਰ ਸਨ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਦੁਸਹਿਰਾ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੁਸਹਿਰਾ ਕੇਵਲ ਇਕ ਧਾਰਮਿਕ ਤਿਉਹਾਰ ਨਹੀਂ, ਬਲਕਿ ਸੱਚ, ਨਿਆਂ, ਸਦਾਚਾਰ ਤੇ ਜਨਕਲਿਆਣ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲਾ ਤਿਉਹਾਰ ਹੈ ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਯੁਵਾ ਵਿਕਾਸ ਮੰਚ ਵਲੋਂ ‘ਰਨ ਅਗੇਂਸਟ ਡਰੱਗਜ਼’ ਮੈਰਾਥਨ ਕਰਵਾਈ
Ad Position 24