22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਪਠਾਨਕੋਟ, 21 ਅਕਤੂਬਰ (ਸੁਮਿਤ/ਵਿਨੋਦ)-ਸਾਂਝਾ ਮੁਲਾਜ਼ਮ ਮੰਚ ਤਾਲਮੇਲ ਕਮੇਟੀ ਪੰਜਾਬ ਵਲੋਂ 21 ਤੇ 22 ਅਕਤੂਬਰ ਨੂੰ ਦਿੱਤੇ ਮਹਾਂਬੰਦ ਦੇ ਸੱਦੇ ਤਹਿਤ ਡੀ. ਸੀ.

Ad Position 21
No active advertisement
ਡੀ.ਸੀ. ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੰਦੇ ਹੋਏ ਯੂਨੀਅਨ ਦੇ ਆਗੂ। ਤਸਵੀਰ: ਸੁਮਿਤ 22-10-2026
ਪਠਾਨਕੋਟ, 21 ਅਕਤੂਬਰ (ਸੁਮਿਤ/ਵਿਨੋਦ)-ਸਾਂਝਾ ਮੁਲਾਜ਼ਮ ਮੰਚ ਤਾਲਮੇਲ ਕਮੇਟੀ ਪੰਜਾਬ ਵਲੋਂ 21 ਤੇ 22 ਅਕਤੂਬਰ ਨੂੰ ਦਿੱਤੇ ਮਹਾਂਬੰਦ ਦੇ ਸੱਦੇ ਤਹਿਤ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦਫ਼ਤਰ ਦਾ ਸਮੁੱਚਾ ਕੰਮਕਾਜ ਠੱਪ ਰੱਖ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ । ਰੋਸ ਪ੍ਰਦਰਸ਼ਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਨੰਗਲ ਤੇ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ । ਇਸ ਮੌਕੇ ਯੂਨੀਅਨ ਦੇ ਚੇਅਰਮੈਨ ਅਮਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਜਗਦੀਪ ਕਾਟਲ, ਜਨਰਲ ਸਕੱਤਰ ਗੁਰਦੀਪ ਸਫ਼ਰੀ, ਪ੍ਰੈਸ ਸਕੱਤਰ ਹੀਰਾ ਲਾਲ, ਵਿੱਤ ਸਕੱਤਰ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਅਰੁਣ ਕੁਮਾਰ ਅਤੇ ਸੀਨੀਅਰ ਆਗੂ ਰਾਜੇਸ਼ ਕੁਮਾਰ ਸਮੇਤ ਹੋਰ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ । ਇਸ ਮੌਕੇ ਡੀ.ਸੀ. ਦਫ਼ਤਰ ਦੀ ਦਰਜਾ-4 ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਸੁਪਰਡੈਂਟ ਸਤਨਾਮ ਸਿੰਘ, ਬਲਜੀਤ ਸਿੰਘ, ਕਵੀ ਰਾਜ, ਰਮੇਸ਼ ਸਿੰਘ, ਰਾਕੇਸ਼ ਪਠਾਨੀਆ, ਯਸ਼ਪਾਲ ਸ਼ਰਮਾ, ਮੁਹੰਮਦ ਰਫ਼ੀਕ, ਹਿੰਮਤ ਸਿੰਘ, ਸੋਨੂੰ ਮਿੱਤਲ ਅਤੇ ਲਵਜੀਤ ਆਦਿ ਮੁਲਾਜ਼ਮ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਂਝੇ ਫਰੰਟ ਦੇ ਸੱਦੇ ’ਤੇ ਪਠਾਨਕੋਟ ਦੇ ਸਰਕਾਰੀ ਦਫ਼ਤਰਾਂ ’ਚ ਮੁਕੰਮਲ ਹੜਤਾਲ ਅਗਲੀ ਖ਼ਬਰ ਬੇਗੋਵਾਲ ਤਾਰਾਗੜ੍ਹ ਵਿਚ 50ਵਾਂ ਸਲਾਨਾ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ
Ad Position 24