ਡੀ.ਡੀ.ਆਈ ਸਕੂਲ ਪਿੰਡੀ ਵਿਖੇ ਸਪੋਰਟਸ ਡੇਅ ਦਾ ਆਗਾਜ਼
ਫਤਿਹਗੜ੍ਹ ਚੂੜੀਆਂ, 21 ਅਕਤੂਬਰ (ਐਮ ਐਸ ਫੁੱਲ)- ਡੀ. ਡੀ.
ਫਤਿਹਗੜ੍ਹ ਚੂੜੀਆਂ, 21 ਅਕਤੂਬਰ (ਐਮ ਐਸ ਫੁੱਲ)- ਡੀ.ਡੀ.ਆਈ ਸਕੂਲ ਪਿੰਡ ਪਿੰਡੀ ਵਿਖੇ ਸਪੋਰਟਸ ਡੇਅ ਦਾ ਆਯੋਜਨ ਕੀਤਾ ਗਿਆ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਗੁਬਾਰੇ ਛੱਡ ਕੇ ਕੀਤੀ ਗਈ। ਸਮਾਗਮ ਦਾ ਉਦਘਾਟਨ ਸਕੂਲ ਦੇ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸਵਲੀਨ ਭਾਟੀਆ, ਡਾਇਰੈਕਟਰ ਐਕਮੀ ਭਾਟੀਆ ਤੇ ਵਾਈਸ ਪ੍ਰਿੰਸੀਪਲ ਪੂਜਨ ਵਲੋਂ ਸਮੂਹ ਸਟਾਫ ਦੀ ਹਾਜ਼ਰੀ ਵਿਚ ਕੀਤਾ ਗਿਆ। ਸਪੋਰਟਸ ਡੇਅ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕ੍ਰਿਕਟ, ਵਾਲੀਬਾਲ, ਸਾਈਕਲਿੰਗ, ਬੈਡਮਿੰਟਨ, ਖੋ-ਖੋ ਤੇ ਦੌੜਾਂ ਸਮੇਤ ਵੱਖ-ਵੱਖ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ। ਐੱਮ.ਡੀ. ਇੰਦਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸਵਲੀਨ ਭਾਟੀਆ ਨੇ ਕਿਹਾ ਕਿ ਡੀ.ਡੀ.ਆਈ ਸਕੂਲ ਵਿਚ ਹਰ ਸਾਲ ਸਪੋਰਟਸ ਡੇ ਕਰਵਾਇਆ ਜਾਂਦਾ ਹੈ, ਜਿਸ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।