22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰਡਤ ਮੋਹਨ ਲਾਲ ਕਾਲਜ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੇ ਯੂਥ ਫੈਸਟੀਵਲ ’ਚ ਮਾਰੀ ਬਾਜ਼ੀ

ਫ਼ਤਹਿਗੜ੍ਹ ਚੂੜੀਆਂ, 21 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 22-10-2026
ਫ਼ਤਹਿਗੜ੍ਹ ਚੂੜੀਆਂ, 21 ਅਕਤੂਬਰ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਦੀਆਂ ਵਿਦਿਆਰਥਣਾਂ ਨੇ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਹਰ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਏ ਜਾਂਦੇ ਯੂਥ ਫੈਸਟੀਵਲ ਦੇ 2026 ’ਚ ਕਰਵਾਏ ਗਏ ਬੀ ਜ਼ੋਨ ਦੇ ਮੁਕਾਬਲਿਆਂ ’ਚੋਂ ਕਾਲਜ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਪੱਖੀ ਬੁਣਨ ਦੇ ਮੁਕਾਬਲੇ ’ਚ ਪਹਿਲਾ ਸਥਾਨ, ਗੁਰਮਨਮੀਤ ਕੌਰ ਨੇ ਕੋਲਾਜ਼ ਮੁਕਾਬਲੇ ’ਚ ਦੂਸਰਾ, ਪਲਕਪ੍ਰੀਤ ਕੌਰ ਨੇ ਕਵਿਤਾ ਉਚਾਰਨ ’ਚ ਤੇ ਪ੍ਰਨੀਤ ਕੌਰ ਨੇ ਪੀੜ੍ਹੀ ਬੁਣਨ ਵਿਚੋਂ ਤੀਸਰਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਯੂਥ ਫੈਸਟੀਵਲ ਕਾਲਜ ਵਿਦਿਆਰਥਣਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਕ ਬਹੁਤ ਵਧੀਆ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਯੂਥ ਫੈਸਟੀਵਲ ਦੇ ਕੋਆਰਡੀਨੇਟਰ ਦੀਪਿੰਦਰ ਕੌਰ ਤੇ ਹਿਮਾਂਸ਼ੀ ਸ਼ਰਮਾ ਨੂੰ ਵੀ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡੀ.ਡੀ.ਆਈ ਸਕੂਲ ਪਿੰਡੀ ਵਿਖੇ ਸਪੋਰਟਸ ਡੇਅ ਦਾ ਆਗਾਜ਼ ਅਗਲੀ ਖ਼ਬਰ ਆਰ.ਡੀ.ਖੋਸਲਾ ਸਕੂਲ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਦੇ ਯੋਗ ਮੁਕਾਬਲੇ ਲਈ ਚੋਣ
Ad Position 24