22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੰ.ਰਾ.ਬਿ.ਬੋਰਡ ਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਵਲੋਂ ਰੋਸ ਰੈਲੀ

ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ’ਚ ਸਮੂਹਿਕ ਛੁੱਟੀ ਲੈ ਕੇ ਦੋ ਦਿਨਾਂ ਹੜਤਾਲ ਦੇ ਸੱਦੇ ਤਹਿਤ ਪੰ. ਰਾ.

Ad Position 21
No active advertisement
ਅਜੀਤ ਡੈਸਕ 22-10-2026
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ’ਚ ਸਮੂਹਿਕ ਛੁੱਟੀ ਲੈ ਕੇ ਦੋ ਦਿਨਾਂ ਹੜਤਾਲ ਦੇ ਸੱਦੇ ਤਹਿਤ ਪੰ.ਰਾ.ਬਿ.ਬੋਰਡ ਕਰਮਚਾਰੀ ਦਲ ਸ਼ਹਿਰੀ ਮੰਡਲ ਬਟਾਲਾ ਤੇ ਇੰਪਲਾਈਜ਼ ਫੈਡਰੇਸ਼ਨ (ਚਾਹਲ) ਗਰੁੱਪ ਵਲੋਂ 26 ਨੰਬਰ 66 ਕੇਵੀ ਸਬ ਸਟੇਸ਼ਨ ਬਟਾਲਾ ਵਿਖੇ ਸਾਂਝੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਅਰਜਨ ਸਿੰਘ ਪਰਮਾਰ ਸਰਪ੍ਰਸਤ ਸ਼ਹਿਰੀ ਮੰਡਲ ਤੇ ਮੰਗਲ ਸਿੰਘ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੇਂਟ ਵਲੋਂ ਮੰਗਾਂ ਨਾ ਲਾਗੂ ਕਰਨ ਦੇ ਰਵੱਈਏ ਦੀ ਜੰਮ ਕੇ ਨਿੰਦਾ ਕੀਤੀ ਤੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਕੁਮਾਰ ਰਘੂਵੰਸੀ, ਰਾਜੀਵ ਕੁਮਾਰ ਜੇਈ, ਪ੍ਰਭਜੋਤ ਸਿੰਘ ਪੱਡਾ, ਸਰਬਜੀਤ ਸਿੰਘ ਜੇਈ, ਜਤਿੰਦਰ ਕੁਮਾਰ ਉਮਰਪੁਰਾ, ਮੰਗਲ ਸਿੰਘ, ਪਰਮਿੰਦਰ ਕੁਮਾਰ, ਕੰਵਲਜੀਤ ਸਿੰਘ, ਮਨਜੀਤ ਸਿੰਘ ਵਿੱਤ ਸਕੱਤਰ, ਲਕਸ਼ੇ ਕੁਮਾਰ, ਰਛਪਾਲ ਸਿੰਘ, ਰਾਜੇਸ਼ ਕੁਮਾਰ, ਮੁਖਤਿਆਰ ਸਿੰਘ ਉਮਰਪੁਰਾ, ਮੁਕੇਸ਼ ਭੱਟੀ ਆਦਿ ਹਾਜ਼ਰ ਹਨ।
Ad Position 22
No active advertisement
ਪਿਛਲੀ ਖ਼ਬਰ ਡਾ. ਸਤਵਿੰਦਰ ਸਿੰਘ ਵਲੋਂ ਜਥਿਆਂ ਦਾ ਸਨਮਾਨ ਤੇ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਦਾ ਸ਼ੁਕਰਾਨਾ ਅਗਲੀ ਖ਼ਬਰ ਸਹਾਰੀ ਦਾ ਸਾਲਾਨਾ 7 ਰੋਜ਼ਾ ਮਹਾਨ ਗੁਰਮਤਿ ਸਮਾਗਮ 26 ਤੋਂ
Ad Position 24