22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡਾ. ਸਤਵਿੰਦਰ ਸਿੰਘ ਵਲੋਂ ਜਥਿਆਂ ਦਾ ਸਨਮਾਨ ਤੇ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਦਾ ਸ਼ੁਕਰਾਨਾ

ਕਲਾਨੌਰ, 21 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਸਾਹਿਬ ਦੇ ਸੇਵਕ ਡਾ. ਸਤਵਿੰਦਰ ਸਿੰਘ ਤੇ ਸਮੂਹ ਇਲਾਕਾ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੋ ਦਿਨਾਂ ਸਲਾਨਾਂ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਸਮਾਪਤ ਹੋ ਗਿਆ।

Ad Position 21
No active advertisement
ਕੀਰਤਨ ਕਰਦੇ ਹੋਏ ਜਥੇ ਤੇ ਪ੍ਰਬੰਧਕ ਡਾ.ਸਤਵਿੰਦਰ ਸਿੰਘ, ਭਾਈ ਕੁਲਦੀਪ ਸਿੰਘ ਅਤੇ ਹੋਰ। ਤਸਵੀਰਾਂ: ਪੁਰੇਵਾਲ 22-10-2026
ਕਲਾਨੌਰ, 21 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਗੋਸਲ ਵਿਖੇ ਸਥਿਤ ਬਾਬਾ ਸ੍ਰੀ ਚੰਦ ਜੀ ਗੁਰਦੁਆਰਾ ਸਾਹਿਬ ਦੇ ਸੇਵਕ ਡਾ. ਸਤਵਿੰਦਰ ਸਿੰਘ ਤੇ ਸਮੂਹ ਇਲਾਕਾ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੋ ਦਿਨਾਂ ਸਲਾਨਾਂ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਸਮਾਪਤ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਯੋਜਿਤ ਇਸ ਸਲਾਨਾ ਗੁਰਮਤਿ ਸਮਾਗਮ ਦੀ ਸ਼ੁਰੂਆਤ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਭਾਈ ਗੁਰਸਾਹਿਬ ਸਿੰਘ ਜ਼ਫਰਵਾਲ ਵਾਲਿਆਂ ਵਲੋਂ ਕੀਰਤਨ ਰਾਹੀਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸੁਖਬੀਰ ਸਿੰਘ ਨਾਨਕ ਦਲ ਦੇ ਕਵੀਸ਼ਰੀ ਜਥੇ ਵਲੋਂ ਬਾਬਾ ਸ੍ਰੀ.ਚੰਦ ਜੀ ਦੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ। ਹਜੂਰੀ ਕੀਰਤਨੀ ਜਥਾ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਗੋਸਲ ਸੰਗਤਾਂ ਨਾਲ ਗੁਰਬਾਣੀ ਦੇ ਸ਼ਬਦਾਂ ਨਾਲ ਸਾਂਝ ਪਾਈ ਗਈ । ਉਨ੍ਹਾਂ ਦੱਸਿਆ ਕਿ ਦੂਸਰੇ ਦਿਨ ਦੀ ਸ਼ੁਰੂਆਤ ਦੌਰਾਨ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲਿਆਂ ਵਲੋਂ ਕੀਰਤਨੀ ਕੀਤਾ ਗਿਆ। ਭਾਈ ਜੰਗ ਸਿੰਘ ਕਥਾ ਵਾਚਕ, ਭਾਈ ਬਲਬੀਰ ਸਿੰਘ ਪਾਰਸ ਇੰਟਰਨੈਸ਼ਨਲ ਢਾਡੀ ਜਥਾ, ਭਾਈ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਅਤੇ ਹਜੂਰੀ ਕੀਰਤਨੀ ਜਥਾ ਗੁਰਦੁਆਰਾ ਸਾਹਿਬ ਗੋਸਲ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਸਤਵਿੰਦਰ ਸਿੰਘ ਵਲੋਂ ਜਥਿਆਂ ਸਮੇਤ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸੇਵਾਦਾਰ ਭਾਈ ਕੁਲਦੀਪ ਸਿੰਘ, ਨਿਰਮਲ ਸਿੰਘ ਨਿੰਮਾ ਭੰਗਵਾਂ, ਹੈੱਡ ਗ੍ਰੰਥੀ ਸਤਿੰਦਰ ਸਿੰਘ, ਗੁਰਕੀਰਤ ਸਿੰਘ ਭੰਗੂ, ਸੰਦੀਪ ਸਿੰਘ, ਮੀਤਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਬ੍ਰਮਪ੍ਰੀਤ ਸਿੰਘ, ਕਿਰਤਦੀਪ ਸਿੰਘ, ਜੋਤਪ੍ਰੀਤ ਸਿੰਘ, ਸਤਪਾਲ ਸਿੰਘ ਫੌਜੀ, ਵਿੱਕੀ ਫੌਜੀ ਗੁਰਦਾਸਪੁਰ, ਜਸਕਰਨਪ੍ਰੀਤ ਸਿੰਘ, ਕਿਰਨਦੀਪ ਸਿੰਘ, ਪ੍ਰਿੰਸਪਾਲ ਸਿੰਘ, ਮਨਪ੍ਰੀਤ ਸਿੰਘ, ਹੀਰਾ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ ਮਾਨੇਪੁਰ, ਹਰਿੰਦਰ ਸਿੰਘ, ਦੀਦਾਰ ਸਿੰਘ, ਜੋਬਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਜੱਸਾ ਸਿੰਘ, ਨਿਸ਼ਾਨ ਸਿੰਘ ਸੰਨੀ, ਗੁਰਦੇਵ ਸਿੰਘ ਸਿੱਧਵਾਂ, ਦੀਦਾਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਜਗਮੋਹਨ ਸਿੰਘ, ਮੀਤਪ੍ਰੀਤ ਸਿੰਘ ਆਦਿ ਸੰਗਤਾਂ ਹਾਜ਼ਰ ਰਹੀਆਂ।
Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਵਿਖੇ ਕੈਸ਼ ਕਾਊਂਟਰ ਬੰਦ ਰੱਖ ਕੇ ਕੀਤੀ ਮੁਕੰਮਲ ਹੜਤਾਲ ਅਗਲੀ ਖ਼ਬਰ ਪੰ.ਰਾ.ਬਿ.ਬੋਰਡ ਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਵਲੋਂ ਰੋਸ ਰੈਲੀ
Ad Position 24