25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

69 ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਵੱਖ-ਵੱਖ ਵਿਸ਼ਿਆਂ ’ਤੇ ਲਗਾਈਆਂ ਜਾਣਗੀਆਂ ਪ੍ਰਦਰਸ਼ਨੀਆਂ ਤੇ ਸੈਮੀਨਾਰ: ਪ੍ਰਬੰਧਕ

ਬਟਾਲਾ, 24 ਅਕਤੂਬਰ (ਹਰਦੇਵ ਸਿੰੰਘ ਸੰਧੂ)- ਐਜ਼ੂਕੇਸ਼ਨਲ ਕਮੇਟੀ ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਵਲੋਂ 19, 20,21 ਨਵੰਬਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੰਕੈਡਰੀ ਸਕੂਲ ਨਿਊ ਅਰਬਨ ਅਸਟੇਟ ਜਲੰਧਰ ਅੰਮ੍ਰਿਤਸਰ ਬਾਈਪਾਸ ਬਟਾਲਾ ਵਿਖੇ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਅੱਜ ਐਡਵਾਈਜ਼ਰੀ ਕਮੇਟੀ ਦੀ ਇਕੱਤਰਤਾ ਸਕੂਲ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 25-10-2026
ਬਟਾਲਾ, 24 ਅਕਤੂਬਰ (ਹਰਦੇਵ ਸਿੰੰਘ ਸੰਧੂ)- ਐਜ਼ੂਕੇਸ਼ਨਲ ਕਮੇਟੀ ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਵਲੋਂ 19, 20,21 ਨਵੰਬਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੰਕੈਡਰੀ ਸਕੂਲ ਨਿਊ ਅਰਬਨ ਅਸਟੇਟ ਜਲੰਧਰ ਅੰਮ੍ਰਿਤਸਰ ਬਾਈਪਾਸ ਬਟਾਲਾ ਵਿਖੇ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਅੱਜ ਐਡਵਾਈਜ਼ਰੀ ਕਮੇਟੀ ਦੀ ਇਕੱਤਰਤਾ ਸਕੂਲ ਵਿਖੇ ਹੋਈ। ਜਿਸ ਦੌਰਾਨ ਕਰਵਾਏਜਾ ਰਹੇ ਤਿੰਨ ਰੋਜਾ ਸਮਾਗਮਾਂ ਸੰਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ ਤੇ ਆਏ ਹੋਏ ਪਤਵੰਤਿਆਂ ਵਲੋਂ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਵੱਖ ਵੱਖ ਵਿਸ਼ਿਆਂ ਤੇ 19 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਥਾਨਕ ਗੁਰੂ ਨਾਨਕ ਕਾਲਜ ਤੋਂ ਸਵੇਰੇ 9 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਪਰੰਤ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਸੰਗਤ ਨੂੰ ਗੁਰੂਬਾਣੀ ਨਾਲ ਜੋੜਨਗੇ। 20 ਤੇ 21 ਨਵਬਰ ਸਨਮਾਨ ਸਮਾਰੋਹ ਹੋਵੇਗਾ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਇਨ੍ਹਾਂ ’ਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਡਾਕਟਰ ਏ.ਪੀ.ਐਸ. ਮਾਨ, ਡਾ. ਏ.ਪੀ. ਚਾਵਲਾ, ਡਾ. ਐਸ.ਐਸ. ਛੀਨਾ, ਸੰਤੋਖ ਸਿੰਘ ਸੇਠੀ, ਦੀਪ ਇੰਦਰ ਸਿਘ, ਪ੍ਰਿੰਸੀਪਲ ਹਰਮੀਤ ਕੌਰ, ਵਿਰਾਸਤੀ ਮੰਚ ਦੇ ਚੇਅਰਮੈਨ ਵਕੀਲ ਹਰਦਿੱਛ ਸਿੰਘ ਮਾਂਗਟ, ਵਕੀਲ ਸੁਖਬੀਰ ਸਿੰਘ ਪੰਨਵਾਂ, ਮਨਜੀਤ ਸਿੰਘ ਹੈਪੀ, ਹਰਪ੍ਰੀਤ ਸਿੰਘ ਸੱਗੂ, ਜਗਦੀਪ ਸਿੰਘ ਪਟਵਾਰੀ, ਹਰਦੇਵ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਪ੍ਰਿੰਸੀਪਲ ਸੁਲੱਖਣ ਸਿੰਘ, ਮਨਿੰਦਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਜਸਵੰਤ ਸਿੰਘ ਦੇ ‘ਆਪ’ ਦੇ ਬੁੱਧੀਜੀਵੀ ਵਿੰਗ ਦਾ ਪ੍ਰਧਾਨ ਬਣਨ ’ਤੇ ਡਾ. ਸਰਵਣ ਸਿੰਘ ਵਲੋਂ ਖੁਸ਼ੀ ਦਾ ਇਜ਼ਹਾਰ ਅਗਲੀ ਖ਼ਬਰ ਲੋਕਾਂ ਨੂੰ ਸਰਕਾਰੀ ਸਕੀਮਾਂ ਤੇ ਸੇਵਾਵਾਂ ਪ੍ਰਤੀ ਕੀਤਾ ਜਾਗਰੂਕ
Ad Position 24