24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਾਮਰੇਡ ਜਸਵੰਤ ਸਿੰਘ ਕਿਰਤੀ ਵਰਗ ਲਈ ਸਾਰੀ ਉਮਰ ਸੰਘਰਸ਼ ਕਰਦੇ ਰਹੇ-ਕਾਮਰੇਡ ਨੱਥਾ ਸਿੰਘ

ਸ਼ਾਹਪੁਰ ਕੰਢੀ, 24 ਅਕਤੂਬਰ (ਰਣਜੀਤ ਸਿੰਘ)-ਸਦੀਵੀ ਵਿਛੋੜਾ ਦੇ ਗਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਮੈਂਬਰ, ਪੰਜਾਬ ਸੀ. ਟੀ.

Ad Position 21
No active advertisement
ਅਜੀਤ ਡੈਸਕ 25-10-2026
ਸ਼ਾਹਪੁਰ ਕੰਢੀ, 24 ਅਕਤੂਬਰ (ਰਣਜੀਤ ਸਿੰਘ)-ਸਦੀਵੀ ਵਿਛੋੜਾ ਦੇ ਗਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਮੈਂਬਰ, ਪੰਜਾਬ ਸੀ.ਟੀ.ਯੂ ਦੇ ਸੂਬਾ ਮੀਤ ਪ੍ਰਧਾਨ ਅਤੇ ਥੀਨ ਡੈਮ ਵਰਕਰਜ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਦੇਣ ਲਈ ਸਥਾਨਿਕ ਗੁਰਦੁਆਰਾ ਸਿੰਘ ਸਭਾ ਵਿਖੇ ਸ਼ੋਕ ਸਭਾ ਰੱਖੀ ਗਈ। ਜਿਸ ਵਿਚ ਸਿਆਸੀ, ਸਮਾਜਿਕ ਤੇ ਜਨਤਾ ਆਗੂਆਂ ਨੇ ਸੰਧੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸ਼ੋਕ ਸਭਾ ਵਿਚ ਪ੍ਰਗਟ ਸਿੰਘ ਜਾਮਾਰਾਏ, ਕੇਵਲ ਕਾਲੀਆ, ਜਗਦੀਸ਼ ਚੰਦਰ, ਸੁਖਬੀਰ ਸਿੰਘ ਪ੍ਰਭਾਤ, ਹਰਿੰਦਰ ਸਿੰਘ ਰੰਧਾਵਾ, ਰਵਿੰਦਰ ਕੁਮਾਰ, ਪਨਸਪ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਪੰਨੂ, ਰਘਵੀਰ ਸਿੰਘ, ਮਹੀਪਾਲ, ਪ੍ਰੋ. ਜੈਪਾਲ, ਸ਼ਮਸ਼ੇਰ ਸਿੰਘ, ਧਰਮਿੰਦਰ ਸਿੰਘ ਮੁਕੇਰੀਆਂ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਆਗੂ ਸ਼ਾਮਿਲ ਹੋਏ। ਆਗੂਆਂ ਨੇ ਜਸਵੰਤ ਸਿੰਘ ਸੰਧੂ ਵਲੋਂ ਮਜਦੂਰਾਂ ਲਈ ਕੀਤੇ ਸੰਘਰਸ਼ਾਂ ਦਾ ਵਰਨਣ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਯਤਨਾਂ ਸਦਕਾ ਰਣਜੀਤ ਸਾਗਰ ਡੈਮ ਦੇ ਲਗਪਗ 14 ਹਜਾਰ ਮੁਲਾਜਮ ਰੈਗੂਲਰ ਹੋਏ ਸਨ। ਸਟੇਜ ਸੈਕਟਰੀ ਦੀ ਜਿੰਮੇਵਾਰੀ ਕਾਮਰੇਡ ਸ਼ਿਵ ਕੁਮਾਰ ਵਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਨੱਥਾ ਸਿੰਘ, ਹਰੀ ਸਿੰਘ ਪੁਰੇਵਾਲ, ਰੌਸ਼ਨ ਲਾਲ ਭਗਤ, ਕਾਂਗਰਸੀ ਆਗੂ ਪੱਪੀ ਪਠਾਨੀਆ, ਸਕੱਤਰ ਸਿੰਘ, ਜਨਕ ਰਾਜ, ਵਿਜੇ ਕੁਮਾਰ, ਅਸ਼ੀਸ਼ ਵਿਜ, ਐਨ.ਪੀ ਧਵਨ, ਬਲਵੰਤ ਸਿੰਘ, ਦੇਵਰਾਜ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਏ.ਐਂਡ.ਐਮ. ਗਰੁੱਪ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ’ਤੇ ਸੱਤ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਭਾਰਤੀ ਫੌਜ ਦੇ ਸੇਵਾ ਮੁਕਤ ਅਧਿਕਾਰੀਆਂ ਨੇ ਸਕੂਲ ਵਿਚ ਲਗਾਇਆ ਗਾਈਡੈਂਸ ਸੈਮੀਨਾਰ
Ad Position 24