25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰਨ ਵਾਲੇ 4 ਵਿਅਕਤੀਆਂ ਸਮੇਤ 3-4 ਅਣਪਛਾਤਿਆਂ ’ਤੇ ਮਾਮਲਾ ਦਰਜ

ਧਾਰੀਵਾਲ, 25 ਅਕਤੂਬਰ (ਸਵਰਨ ਸਿੰਘ)-ਪਿੰਡ ਸੋਹਲ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਏ ਝਗੜੇ ’ਚ 4 ਵਿਅਕਤੀਆਂ ਤੇ 3- ਅਣਪਛਾਤੇ ਵਿਅਕਤੀਆਂ ’ਤੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਬਲਕਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਸੋਹਲ ਨੇ ਦੱਸਿਆ ਕਿ 2 0 ਅਕਤੂਬਰ 2026 ਨੂੰ ਸ਼ਾਮ ਕਰੀਬ 7 ਤੋਂ 7:30 ਵਜੇ ਉਹ ਆਪਣੀ ਬਲੈਰੋ ਗੱਡੀ ਨੰਬਰ ਪੀਬੀ-06-7072 ਵਿਚ ਮਜ਼ਦੂਰਾਂ ਨੂੰ ਅੱਡਾ ਸੋਹਲ ਵਿਖੇ ਛੱਡ ਕੇ ਵਾਪਸ ਆ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 26-10-2026
ਧਾਰੀਵਾਲ, 25 ਅਕਤੂਬਰ (ਸਵਰਨ ਸਿੰਘ)-ਪਿੰਡ ਸੋਹਲ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਏ ਝਗੜੇ ’ਚ 4 ਵਿਅਕਤੀਆਂ ਤੇ 3- ਅਣਪਛਾਤੇ ਵਿਅਕਤੀਆਂ ’ਤੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਬਲਕਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਸੋਹਲ ਨੇ ਦੱਸਿਆ ਕਿ 2 0 ਅਕਤੂਬਰ 2026 ਨੂੰ ਸ਼ਾਮ ਕਰੀਬ 7 ਤੋਂ 7:30 ਵਜੇ ਉਹ ਆਪਣੀ ਬਲੈਰੋ ਗੱਡੀ ਨੰਬਰ ਪੀਬੀ-06-7072 ਵਿਚ ਮਜ਼ਦੂਰਾਂ ਨੂੰ ਅੱਡਾ ਸੋਹਲ ਵਿਖੇ ਛੱਡ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਸਰਕਾਰੀ ਸਕੂਲ ਪਿੰਡ ਸੋਹਲ ਦੇ ਸਾਹਮਣੇ ਪਹੁੰਚਿਆ ਤਾਂ ਨਰਿੰਦਰ ਲਾਲ ਉਰਫ਼ ਰਿੰਕੂ, ਨਰੇਸ਼ ਲਾਲ ਉਰਫ਼ ਵਿੱਕੀ, ਅਰੁਨ ਲਾਲ ਤੇ ਰਜਤ ਲਾਲ , ਸਾਰੇ ਵਾਸੀ ਸੋਹਲ ਕਲੋਨੀ ਸਮੇਤ 3-4 ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਦਾਤਰਾਂ, ਬੇਸਬਾਲ ਬੈਟਾਂ ਤੇ ਲੋਹੇ ਦੀਆਂ ਰਾਡਾਂ ਨਾਲ ਉਸ ਦੀ ਗੱਡੀ ਦੀ ਭੰਨਤੋੜ ਕੀਤੀ। ਸ਼ਿਕਾਇਤ ਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨੂੰ ਗੱਡੀ ’ਚੋਂ ਬਾਹਰ ਕੱਢ ਕੇ ਉਸ ਦੀ ਸੱਜੀ ਲੱਤ, ਗੋਡੇ, ਪੇਟ ਤੇ ਉਂਗਲਾਂ ’ਤੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ, ਜੋ ਕਿ ਹੁਣ ਸਿਵਲ ਹਸਪਤਾਲ ਗੁਰਦਾਸਪੁਰ ਜ਼ੇਰੇ ਇਲਾਜ ਹੈ। ਥਾਣਾ ਧਾਰੀਵਾਲ ਦੇ ਸਬ-ਇੰਸਪੈਕਟਰ ਰਛਪਾਲ ਸਿੰਘ ਨੇ ਹਮਲਾ ਕਰਨ ਵਾਲੇ ਉਕਤ 4 ਵਿਅਕਤੀਆਂ ਸਮੇਤ 3-4 ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਦੀ ਸ਼ਾਨਦਾਰ ਜਿੱਤ ’ਤੇ ਹੈਪੀ ਪੱਡਾ ਵਲੋ... ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਸਖ਼ਤ; ਸੂਬਾਈ ਕੈਮਿਸਟ ਐਸੋਸੀਏਸ਼ਨ ਵਲੋਂ ਜਾਂਚ ’ਚ ਪੂਰਨ ਸਹਿਯੋਗ ਦਾ ਭਰੋਸਾ
Ad Position 24