25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਦੀ ਸ਼ਾਨਦਾਰ ਜਿੱਤ ’ਤੇ ਹੈਪੀ ਪੱਡਾ ਵਲੋਂ ਵਧਾਈ

ਘੁਮਾਣ, 25 ਅਕਤੂਬਰ (ਬੰਮਰਾਹ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ 24 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਮੁੱਢਲੇ ਰੁਝਾਨਾਂ ’ਚ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਚੋਣਾਂ ’ਚ ਪੰਜਾਬੀ ਮੂਲ ਦੇ ਆਗੂ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਨੇ ਵੀ ਆਪਣੇ ਹਲਕਿਆਂ ਵਿਚ ਮਜ਼ਬੂਤ ਬੜ੍ਹਤ ਹਾਸਲ ਕੀਤੀ ਹੈ ਤੇ ਜਿੱਤ ਦਾ ਝੰਡਾ ਗੱਡਿਆ ਹੈ।

Ad Position 21
No active advertisement
ਕਰਮਵੀਰ ਸਿੰਘ ਹੈਪੀ ਪੱਡਾ ਬ੍ਰਿਟਿਸ਼ ਕੋਲੰਬੀਆ ਤੋਂ ਵਿਧਾਇਕ ਬਣੇ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਨਾਲ ਜਿੱਤ ਉਪਰੰਤ ਵਧਾਈ ਦਿੰਦੇ ਹੋਏ। ਅਜੀਤ ਤਸਵੀਰ 26-10-2026
ਘੁਮਾਣ, 25 ਅਕਤੂਬਰ (ਬੰਮਰਾਹ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ 24 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਮੁੱਢਲੇ ਰੁਝਾਨਾਂ ’ਚ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਚੋਣਾਂ ’ਚ ਪੰਜਾਬੀ ਮੂਲ ਦੇ ਆਗੂ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਨੇ ਵੀ ਆਪਣੇ ਹਲਕਿਆਂ ਵਿਚ ਮਜ਼ਬੂਤ ਬੜ੍ਹਤ ਹਾਸਲ ਕੀਤੀ ਹੈ ਤੇ ਜਿੱਤ ਦਾ ਝੰਡਾ ਗੱਡਿਆ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਨਾਲ ਸਬੰਧਤ ਤੇ ਕੈਨੇਡਾ ਵਿਚ ਵੱਸਦੇ ਉੱਘੇ ਕਾਰੋਬਾਰੀ ਤੇ ਐੱਨ.ਆਰ.ਆਈ. ਕਰਮਵੀਰ ਸਿੰਘ ਹੈਪੀ ਪੱਡਾ ਨੇ ਇਨ੍ਹਾਂ ਦੋਵਾਂ ਆਗੂਆਂ ਦੀ ਸਫ਼ਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਹੈਪੀ ਪੱਡਾ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਿਹਨਤ, ਲਗਨ, ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਵਿਦੇਸ਼ਾਂ ਵਿਚ ਵਪਾਰ, ਸਿੱਖਿਆ, ਸਮਾਜ ਸੇਵਾ ਅਤੇ ਸਿਆਸਤ ਸਮੇਤ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਮੁਕਾਮ ਹਾਸਲ ਕੀਤਾ ਹੈ। ਪੰਜਾਬੀਆਂ ਦੀ ਇਹ ਪ੍ਰਾਪਤੀ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਵਰਗੇ ਪੰਜਾਬੀ ਮੂਲ ਦੇ ਆਗੂਆਂ ਦਾ ਸਿਆਸੀ ਖੇਤਰ ਵਿਚ ਅੱਗੇ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬੀ ਭਾਈਚਾਰਾ ਵਿਦੇਸ਼ਾਂ ਦੀ ਰਾਜਨੀਤੀ ’ਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਆਗੂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ ਤੇ ਆਪਣੇ ਹਲਕਿਆਂ ਦੇ ਵਿਕਾਸ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਵੀ ਸਬੰਧਤ ਮੰਚਾਂ ’ਤੇ ਉਠਾਉਣਗੇ। ਹੈਪੀ ਪੱਡਾ ਨੇ ਕਿਹਾ ਕਿ ਵਿਦੇਸ਼ਾਂ ’ਚ ਵੱਸਦੇ ਪੰਜਾਬੀ ਆਪਣੇ ਸੱਭਿਆਚਾਰ, ਮਾਂ-ਬੋਲੀ ਤੇ ਪੰਜਾਬ ਨਾਲ ਜੁੜੇ ਰਹਿਣ ਦੇ ਨਾਲ-ਨਾਲ ਉਸ ਦੇਸ਼ ਦੀ ਤਰੱਕੀ ’ਚ ਵੀ ਅਹਿਮ ਯੋਗਦਾਨ ਪਾ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਆਪਣੀ ਕਰਮਭੂਮੀ ਬਣਾਇਆ ਹੈ। ਉਨ੍ਹਾਂ ਦੋਵਾਂ ਆਗੂਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੋਕਤੰਤਰ ਵਿਚ ਜਿੱਤ ਦੇ ਨਾਲ ਲੋਕਾਂ ਪ੍ਰਤੀ ਜਵਾਬਦੇਹੀ ਵੀ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮਨਦੀਪ ਸਿੰਘ ਧਾਲੀਵਾਲ ਤੇ ਜੱਸੀ ਸਹੋਤਾ ਲੋਕਾਂ ਦੀਆਂ ਉਮੀਦਾਂ ’ ਤੇ ਖਰੇ ਉਤਰਨਗੇ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ।
Ad Position 22
No active advertisement
ਪਿਛਲੀ ਖ਼ਬਰ ਊਧਨਵਾਲ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰਨ ਵਾਲੇ 4 ਵਿਅਕਤੀਆਂ ਸਮੇਤ 3-4 ਅਣਪਛਾਤਿਆਂ ’ਤੇ ਮਾਮਲਾ ਦਰਜ
Ad Position 24