ਆਧੁਨਿਕ ਯੁੱਗ ਦੇ ਬਾਵਜੂਦ ਕੁਲਵੰਤ ਸਿੰਘ ਨੇ ਬਰਕਰਾਰ ਰੱਖਿਆ ਮੋਮਬੱਤੀਆਂ ਦਾ ਕਾਰੋਬਾਰ
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਣਾ ਰਹੇ ਰੰਗ ਬਿਰੰਗੀਆਂ ਮੋਮਬੱਤੀਆਂ
ਬਟਾਲਾ, 25 ਅਕਤੂਬਰ (ਹਰਦੇਵ ਸਿੰੰਘ ਸੰਧੂ)- ਵਿਗਿਆਨਕ ਯੁੱਗ ਹੋਣ ਕਰਕੇ ਜਿਥੇ ਹਰਜੀਤ ਬਿਜਲੀ ਦੁਆਰਾ ਚੱਲ ਰਹੀ ਹੈ ਤੇ ਤਕਰੀਬਨ ਹਰ ਘਰ ’ਚ ਬਿਜਲੀ ਬੰਦ ਹੋਣ ’ਤੇ ਇਲੈਕ੍ਰਟਾਨਿਕ ਯੰਤਰ ਇਨਵੇਟਰ ਲੱਗਿਆ ਹੋਇਆ ਹੈ, ਲਾਇਟ ਬੰਦ ਹੋਣ ’ਤੇ ਬਿਜਲੀ ਦੇ ੳਪਕਰਨ ਆਪਣੇ ਆਪ ਚਲ ਪੈਂਦੇ ਹਨ, ਇਸਦੇ ਬਾਵਜੂਦ ਬਟਾਲਾ ਦੇ ਵਸਨੀਕ ਕੁਲਵੰਤ ਸਿੰਘ ਵਲੋਂ ਪਿਛਲੇ ਕਰੀਬ 50 ਸਾਲਾਂ ਤੋਂ ਮੋਮਬੱਤੀਆਂ ਬਣਾਉਣ ਦਾ ਕਾਰੋਬਾਰ ਜਾਰੀ ਰੱਖਿਆ ਹੋਇਆ ਹੈ। ਇਸ ਬਾਰੇ ਫੈਕਟਰੀ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਮਬੱਤੀਆਂ ਬਣਾਉਣ ਦਾ ਇਹ ਕਾਰੋਬਾਰ ਮੈਂ ਆਪਣੀ ਸਰਕਾਰੀ ਨੌਕਰੀ ਛੱਡ ਕੇ ਇਹ ਕੰਮ ਸ਼ੁਰੂ ਕੀਤਾ ਸੀ ਪਰ ਹੋਲੀ ਹੋਲੀ ਇਹ ਧੰਦਾ ਦਿਨ ਬ ਦਿਨ ਘੱਟਦਾ ਗਿਆ ਕਿਉਂਕਿ ਆਧੁਨਿਕ ਯੁੱਗ ਹੋਣ ਰਕਕੇ ਹਰ ਘਰ ਵਿਚ ਇਨਵੇਟਰ ਲੱਗ ਚੁੱਕੇ ਹਨ ਤੇ ਮੋਮਬੱਤੀ ਦੀ ਵਰਤੋਂ ਬਹੁਤ ਘੱਟ ਗਈ ਹੈ।
ਬਟਾਲਾ, 25 ਅਕਤੂਬਰ (ਹਰਦੇਵ ਸਿੰੰਘ ਸੰਧੂ)- ਵਿਗਿਆਨਕ ਯੁੱਗ ਹੋਣ ਕਰਕੇ ਜਿਥੇ ਹਰਜੀਤ ਬਿਜਲੀ ਦੁਆਰਾ ਚੱਲ ਰਹੀ ਹੈ ਤੇ ਤਕਰੀਬਨ ਹਰ ਘਰ ’ਚ ਬਿਜਲੀ ਬੰਦ ਹੋਣ ’ਤੇ ਇਲੈਕ੍ਰਟਾਨਿਕ ਯੰਤਰ ਇਨਵੇਟਰ ਲੱਗਿਆ ਹੋਇਆ ਹੈ, ਲਾਇਟ ਬੰਦ ਹੋਣ ’ਤੇ ਬਿਜਲੀ ਦੇ ੳਪਕਰਨ ਆਪਣੇ ਆਪ ਚਲ ਪੈਂਦੇ ਹਨ, ਇਸਦੇ ਬਾਵਜੂਦ ਬਟਾਲਾ ਦੇ ਵਸਨੀਕ ਕੁਲਵੰਤ ਸਿੰਘ ਵਲੋਂ ਪਿਛਲੇ ਕਰੀਬ 50 ਸਾਲਾਂ ਤੋਂ ਮੋਮਬੱਤੀਆਂ ਬਣਾਉਣ ਦਾ ਕਾਰੋਬਾਰ ਜਾਰੀ ਰੱਖਿਆ ਹੋਇਆ ਹੈ। ਇਸ ਬਾਰੇ ਫੈਕਟਰੀ ਦੇ ਮਾਲਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਮਬੱਤੀਆਂ ਬਣਾਉਣ ਦਾ ਇਹ ਕਾਰੋਬਾਰ ਮੈਂ ਆਪਣੀ ਸਰਕਾਰੀ ਨੌਕਰੀ ਛੱਡ ਕੇ ਇਹ ਕੰਮ ਸ਼ੁਰੂ ਕੀਤਾ ਸੀ ਪਰ ਹੋਲੀ ਹੋਲੀ ਇਹ ਧੰਦਾ ਦਿਨ ਬ ਦਿਨ ਘੱਟਦਾ ਗਿਆ ਕਿਉਂਕਿ ਆਧੁਨਿਕ ਯੁੱਗ ਹੋਣ ਰਕਕੇ ਹਰ ਘਰ ਵਿਚ ਇਨਵੇਟਰ ਲੱਗ ਚੁੱਕੇ ਹਨ ਤੇ ਮੋਮਬੱਤੀ ਦੀ ਵਰਤੋਂ ਬਹੁਤ ਘੱਟ ਗਈ ਹੈ। ਹੁਣ ਬੱਸ ਦਿਵਾਲੀ ਕਰਕੇ ਇਸਨੂੰ ਵਰਤਿਆ ਜਾਂਦਾ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲਾ ਪਹਿਲ ਅਸੀਂ ਫੈਕਟਰੀ ਵਿਚ ਲੇਬਰ ਰੱਖ ਕੇ ਕੰਮ ਕਰਦੇ ਸੀ ਪਰ ਹੁਣ ਕੰਮ ਘੱਟ ਹੋਣ ਕਰਕੇ ਅਸੀ ਪਰਿਵਾਰ ਸਮੇਤ ਇਹ ਮੋਮਬੱਤੀ ਬਣਾਉਣ ਦਾ ਕੰਮ ਆਪ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਬਟਾਲਾ, ਡੇਰਾ ਬਾਬਾ ਨਾਨਕ, ਫਤਹਿਗੜ੍ਹ ਚੂੜੀਆਂ, ਕਲਾਨੌਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਆਦਿ ਸਾਰੇ ਇਲਾਕੇ ਵਿਚ ਸਾਡੀਆ ਬਣੀਆਂ ਮੋਮਬੱਤੀਆਂ ਹੀ ਸਪਲਾਈ ਹੁੰਦੀਆਂ ਹਨ ।