ਪ੍ਰਾਈਵੇਟ ਹਸਪਤਾਲ ਤੇ ਦਵਾਈ ਵਾਲੀਆਂ ਦੁਕਾਨਾਂ ’ਚ ਕੀਤਾ ਡੇਂਗੂ ਸਰਵੇ
ਨੌਸ਼ਹਿਰਾ ਮੱਝਾ ਸਿੰਘ, 25 ਅਕਤੂਬਰ (ਰਵੀ ਭਗਤ)- ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੇ ਨਿਰਦੇਸ਼ਾਂ ਤੇ ਐਸ.
ਨੌਸ਼ਹਿਰਾ ਮੱਝਾ ਸਿੰਘ, 25 ਅਕਤੂਬਰ (ਰਵੀ ਭਗਤ)- ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੇ ਨਿਰਦੇਸ਼ਾਂ ਤੇ ਐਸ.ਐਮ.ਓ ਡਾ ਰਵਿੰਦਰ ਸਿੰਘ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਤਹਿਤ ਬਲਾਕ ਨੌਸ਼ਹਿਰਾ ਮੱਝਾ ਸਿੰਘ ਦੇ ਵੱਖ-ਵੱਖ ਇਲਾਕਿਆਂ, ਪ੍ਰਾਈਵੇਟ ਹਸਪਤਾਲ, ਦਵਾਈ ਵਾਲੀ ਦੁਕਾਨਾਂ ਤੇ ਪਿੰਡਾਂ ’ਚ ਡੇਂਗੂ ਸਰਵੇ ਕਰਕੇ ਫੌਗਿੰਗ ਸਪਰੇਅ ਕੀਤੀ ਗਈ । ਐਸ.ਐਮ.ਓ ਡਾ ਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਨੌਸ਼ਹਿਰਾ ਮੱਝਾ ਸਿੰਘ ਵਲੋਂ ਡੇਂਗੂ ਬਿਮਾਰੀ ਤੋਂ ਬਚਾਅ ਤੇ ਕਾਬੂ ਲਈ ਵੱਖ-ਵੱਖ ਇਲਾਕਿਆਂ ਤੇ ਪ੍ਰਾਈਵੇਟ ਹਸਪਤਾਲ ’ਚ ਡੇਂਗੂ ਸਰਵੇ ਕਰਵਾਇਆ ਗਿਆ। ਇਸ ਦੌਰਾਨ ਸਿਹਤ ਟੀਮਾਂ ਨੇ ਘਰ-ਘਰ ਜਾ ਕੇ ਤੇ ਪ੍ਰਾਈਵੇਟ ਹਸਪਤਾਲ ਅਤੇ ਦਵਾਈ ਵਾਲੀ ਦੁਕਾਨਾਂ ਦੀ ਚੈਕਿੰਗ ਕਰਕੇ ਰੁਕਿਆ ਹੋਇਆ ਸਾਫ਼ ਤੇ ਗੰਦਾ ਪਾਣੀ ਚੈੱਕ ਕੀਤਾ। ਇਸ ਦੌਰਾਨ ਉਨ੍ਹਾਂ ਲਾਰਵਾ ਦੀ ਮੌਜੂਦਗੀ ਦੀ ਜਾਂਚ ਕੀਤੀ ਤੇ ਲੋਕਾਂ ਨੂੰ ਡੇਂਗੂ ਰੋਕਥਾਮ ਬਾਰੇ ਜਾਗਰੂਕ ਹੋਣ ਲਈ ਕਿਹਾ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣਾ ਪੂਰਾ ਸਹਿਯੋਗ ਦੇਣ ਤਾਂ ਜੋ ਡੇਂਗੂ ਬਿਮਾਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਇਸ ਮੌਕੇ ਹੈਲਥ ਇੰਸਪੈਕਟਰ ਅੰਮ੍ਰਿਤ ਚਮਕੌਰ ਸਿੰਘ, ਰਾਜਵਿੰਦਰ ਸਿੰਘ, ਸੁਖਜਿੰਦਰ ਸਿੰਘ, ਬੀ.ਈ.ਈ ਹਰਪ੍ਰੀਤ ਸਿੰਘ, ਹਰਜੀਤ ਕੌਰ, ਨੀਲਮ ਆਦਿ ਹਾਜਿਰ ਸਨ ।