25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਫ਼ਤਹਿਗੜ੍ਹ ਚੂੜੀਆਂ, 25 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ’ਚ ਮਿਸ਼ਨ 2027 ਦੇ ਤਹਿਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਰਟੀ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਤੇ ਆਈ. ਟੀ.

Ad Position 21
No active advertisement
ਅਜੀਤ ਡੈਸਕ 26-10-2026
ਫ਼ਤਹਿਗੜ੍ਹ ਚੂੜੀਆਂ, 25 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ’ਚ ਮਿਸ਼ਨ 2027 ਦੇ ਤਹਿਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਰਟੀ ਦਾ ਵਿਸਥਾਰ ਕਰਦਿਆਂ ਯੂਥ ਵਿੰਗ ਤੇ ਆਈ.ਟੀ. ਵਿੰਗ ਵਿਚ ਨਿਯੁਕਤੀਆਂ ਮੌਕੇ ਅਹੁਦੇਦਾਰਾਂ ਨੂੰ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਸਨਮਾਨਿਤ ਕੀਤਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਸਾ. ਵਿਧਾਇਕ ਲੋਧੀਨੰਗਲ ਨੇ ਕਿਹਾ ਕਿ ਕੁਝ ਲੋਕ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਰਕਰਾਂ ਨੂੰ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਕੇ ਭੰਬਲ ਭੂਸੇ ’ਚ ਪਾਉਣਾ ਚਾਹੁੰਦੇ ਹਨ, ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਵੱਡੀ ਮਜਬੂਤੀ ਵੱਲ ਵਧ ਰਹੀ ਹੈ, ਉਥੇ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਦਿਨੋਂ-ਦਿਨ ਹਵਾ ਦਾ ਰੁੱਖ ਪਾਰਟੀ ਦੇ ਹੱਕ ਵਿਚ ਦਿਸ ਰਿਹਾ ਹੈ। ਇਸ ਮੌਕੇ ਹਲਕਾ ਯੂਥ ਦੀਆਂ ਨਿਯੁਕਤੀਆਂ ’ਚ ਹਲਕਾ ਯੂਥ ਪ੍ਰਧਾਨ ਕੰਨਵਰ ਸੰਦੀਪ ਸਿੰਘ ਲੋਧੀਨੰਗਲ, ਉਪ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਗੁਜਰਪੁਰਾ, ਸਤਬੀਰ ਸਿੰਘ ਸੰਘੇੜਾ ਸਰਕਲ ਭਾਗੋਵਾਲ, ਹਰਬੀਰ ਸਿੰਘ ਘਣੀਏ-ਕੇ-ਬਾਂਗਰ, ਗੁਰਵਿੰਦਰ ਸਿੰਘ ਖਹਿਰਾ ਸਰਕਲ ਅਲੀਵਾਲ, ਨਵਰੋਜ ਸਿੰਘ ਸਰਕਲ ਘਸੀਟਪੁਰਾ, ਜਸਪ੍ਰੀਤ ਸਿੰਘ ਸਰਕਲ ਦਿਆਲਗੜ੍ਹ, ਗੁਰਪ੍ਰੀਤ ਸਿੰਘ ਬੰਦੇਸ਼ਾ ਸਰਕਲ ਦਿਹਾਤੀ ਫ਼ਤਹਿਗੜ੍ਹ ਚੂੜੀਆਂ, ਭੁਪਿੰਦਰ ਸਿੰਘ ਭਿੰਦਾ ਰੰਧਾਵਾ ਸਿਟੀ ਫ਼ਤਹਿਗੜ੍ਹ ਚੂੜੀਆਂ, ਇਸੇ ਤਰ੍ਹਾਂ ਆਈ.ਟੀ. ਵਿੰਗ ਵਿਚ ਮਨਪ੍ਰੀਤ ਸਿੰਘ ਮੰਨੂ ਮਮਰਾਵਾਂ ਹਲਕਾ ਪ੍ਰਧਾਨ, ਜੈਦੀਪ ਸਿੰਘ ਸਰਕਲ ਭਾਗੋਵਾਲ, ਓਂਕਾਰ ਪ੍ਰੀਤ ਸਿੰਘ ਘਣੀਆ-ਕੇ-ਬਾਂਗਰ, ਰਮਨਦੀਪ ਸਿੰਘ ਅਲੀਵਾਲ, ਪਰਜੀਤਪਾਲ ਸਿੰਘ ਸਰਕਲ ਘਸੀਟਪੁਰਾ, ਕਰਨਦੀਪ ਸਿੰਘ ਸਰਕਲ ਦਿਆਲਗੜ੍ਹ, ਜਸਬੀਰ ਸਿੰਘ ਜੱਸ ਦਿਹਾਤੀ ਫ਼ਤਹਿਗੜ੍ਹ ਚੂੜੀਆਂ, ਪਰਮਬੀਰ ਸਿੰਘ ਪੰਨੂ ਸਿਟੀ ਫ਼ਤਹਿਗੜ੍ਹ ਚੂੜੀਆਂ ਆਦਿ ਸ਼ਾਮਿਲ ਹਨ। ਇਸ ਮੌਕੇ ਮਲਕੀਤ ਸਿੰਘ ਰੰਧਾਵਾ, ਸਾ. ਚੇਅ ਰੋਜ਼ੀ ਬੱਲ, ਪੀ.ਏ. ਮਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਨਵ-ਨਿਯੁਕਤ ਪ੍ਰਧਾਨ ਗੁਰਬੀਰ ਸਿੰਘ ਬਰਾੜ ਵਲੋਂ ਸਿੱਖ ਨੈਸ਼ਨਲ ਕਾਲਜ ਦਾ ਦੌਰਾ ਅਗਲੀ ਖ਼ਬਰ ਪ੍ਰਾਈਵੇਟ ਹਸਪਤਾਲ ਤੇ ਦਵਾਈ ਵਾਲੀਆਂ ਦੁਕਾਨਾਂ ’ਚ ਕੀਤਾ ਡੇਂਗੂ ਸਰਵੇ
Ad Position 24