ਊਧਨਵਾਲ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਗਵੰਤ ਮਾਨ ਦਾ ਪੁਤਲਾ ਫੂਕਿਆ
ਊਧਨਵਾਲ, 25 ਅਕਤੂਬਰ (ਪਰਗਟ ਸਿੰਘ)-ਸਥਾਨਕ ਕਸਬੇ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਭਗਤ ਨਾਮਦੇਵ ਜੀ ਵਲੋਂ ਅੱਜ ਨਹਿਰ ਦੇ ਪੁਲ ’ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜ਼ੋਨ ਪ੍ਰਧਾਨ ਸਤਨਾਮ ਸਿੰਘ ਮਧਰਾ, ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ’ਚ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਪੁਤਲਾ ਫੂਕਿਆ ਗਿਆ।
ਊਧਨਵਾਲ, 25 ਅਕਤੂਬਰ (ਪਰਗਟ ਸਿੰਘ)-ਸਥਾਨਕ ਕਸਬੇ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਭਗਤ ਨਾਮਦੇਵ ਜੀ ਵਲੋਂ ਅੱਜ ਨਹਿਰ ਦੇ ਪੁਲ ’ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜ਼ੋਨ ਪ੍ਰਧਾਨ ਸਤਨਾਮ ਸਿੰਘ ਮਧਰਾ, ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ’ਚ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਪੁਤਲਾ ਫੂਕਿਆ ਗਿਆ। ਨਸ਼ੇ ਦੇ ਵਿਰੁੱਧ ਲੜਦਿਆਂ ਪਰਵਿੰਦਰ ਸਿੰਘ ਝੋਟੇ ਦਾ ਜੋ ਕਤਲ ਹੋਇਆ, ਉਸ ਦੇ ਦੋਸ਼ੀ ਭਾਵੇਂ ਫੜੇ ਗਏ ਨੇ, ਪਰ ਐਕਸ਼ਨ ਕਮੇਟੀ ਤੇ ਪਰਿਵਾਰ ਦੀਆਂ ਹੋਰ ਵੀ ਜੋ ਜਾਇਜ਼ ਮੰਗਾਂ ਹਨ, ਉਹ ਸਰਕਾਰ ਹਾਲੇ ਤੱਕ ਮੰਨ ਨਹੀਂ ਰਹੀ ਤੇ ਐਕਸ਼ਨ ਕਮੇਟੀ ਤੇ ਪਰਿਵਾਰ ਵਲੋਂ ਜਿਹੜੀਆਂ ਜਾਇਜ਼ ਮੰਗਾਂ ਰੱਖੀਆਂ ਗਈਆਂ ਨੇ ਉਹ ਸਰਕਾਰ ਜਲਦੀ ਤੋਂ ਜਲਦੀ ਮੰਨੇ ਜੇ ਨਹੀਂ ਸਰਕਾਰ ਇਹ ਮੰਗਾ ਨਹੀਂ ਮੰਨਦੀ ਜਾਂ ਇਨ੍ਹਾਂ ਨੂੰ ਪੂਰਾ ਨਹੀਂ ਕਰਦੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਐਕਸ਼ਨ ਕਮੇਟੀ ਦੇ ਪਰਿਵਾਰ ਦੇ ਨਾਲ ਪੂਰੇ ਸਮਰਥਨ ਦਵੇਗੀ ਤੇ ਆਉਣ ਵਾਲੇ ਦਿਨਾਂ ’ਚ ਜੋ ਐਕਸ਼ਨ ਕਮੇਟੀ ਤੇ ਪਰਿਵਾਰ ਦਾ ਹੁਕਮ ਹੋਵੇਗਾ। ਜਥੇਬੰਦੀ ਉਸ ’ਤੇ ਪੂਰਾ ਤਨਦੇਹੀ ਨਾਲ ਸਾਥ ਦੇਵੇਗੀ। ਇਸ ਮੌਕੇ ਜ਼ੋਨ ਪ੍ਰਧਾਨ ਸਤਨਾਮ ਸਿੰਘ ਮਧਰਾ, ਮਨਜਿੰਦਰ ਸਿੰਘ ਅਤੇਪੁਰ, ਜਸਵਿੰਦਰ ਸਿੰਘ ਚੌੜੇ, ਕਾਬਲ ਸਿੰਘ ਚੌੜੇ, ਮਨਜੀਤ ਸਿੰਘ ਮਧਰਾ, ਮਨੋਹਰ ਸਿੰਘ ਮਧਰਾ, ਕੁਲਦੀਪ ਸਿੰਘ, ਮੰਗਲ ਸਿੰਘ ਅਤੇਪੁਰ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ ਤੇ ਰਜਿੰਦਰ ਸਿੰਘ ਭੋਮਾ ਆਦਿ ਹਾਜ਼ਰ ਸਨ ।