ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਦਾ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਵਲੋਂ ਸ਼ਾਨਦਾਰ ਸਵਾਗਤ
ਗੁਰਦਾਸਪੁਰ, 25 ਅਕਤੂਬਰ (ਪੰਕਜ ਸ਼ਰਮਾ)-ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਗੁਰਦਾਸਪੁਰ ਸ਼ਹਿਰ ’ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ । ਇਸੇ ਲੜੀ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਵਲੋਂ ਵੀ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ।
ਗੁਰਦਾਸਪੁਰ, 25 ਅਕਤੂਬਰ (ਪੰਕਜ ਸ਼ਰਮਾ)-ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਗੁਰਦਾਸਪੁਰ ਸ਼ਹਿਰ ’ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ । ਇਸੇ ਲੜੀ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਵਲੋਂ ਵੀ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ । ਸ਼ਾਖਾ ਦੇ ਪ੍ਰਧਾਨ ਰਮੇਸ਼ ਮਲਹੋਤਰਾ ਦੀ ਅਗਵਾਈ ਹੇਠ ਸਵਾਗਤ ਸਮਾਗਮ ਗੀਤਾ ਭਵਨ ਰੋਡ ਸਥਿਤ ਪ੍ਰੀਸ਼ਦ ਦੇ ਮੈਂਬਰ ਪੁਨੀਤ ਮਲਹੋਤਰਾ ਦੇ ਕਾਰਜ ਸਥਾਨ ’ਤੇ ਕਰਵਾਇਆ ਗਿਆ । ਜਿਵੇਂ ਹੀ ਸ਼ੋਭਾ ਯਾਤਰਾ ਉੱਥੇ ਪਹੁੰਚੀ, ਪ੍ਰੀਸ਼ਦ ਦੇ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਇਸ ਦੌਰਾਨ ਦੋਵਾਂ ਪੱਖਾਂ ਵਿਚਕਾਰ ਆਪਸੀ ਪਿਆਰ, ਸਤਿਕਾਰ ਤੇ ਭਾਈਚਾਰੇ ਦੀ ਭਾਵਨਾ ਦੇਖਣ ਨੂੰ ਮਿਲੀ । ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਵਲੋਂ ਵੀ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਧਾਰਮਿਕ ਤੇ ਸਮਾਜਿਕ ਸਮਾਗਮ ਵਿਚ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਦੇ ਪ੍ਰਧਾਨ ਰਮੇਸ਼ ਮਲਹੋਤਰਾ ਤੋਂ ਇਲਾਵਾ ਅਮਰਨਾਥ ਮਹਾਜਨ, ਪੁਨੀਤ ਮਲਹੋਤਰਾ, ਬਲਵਿੰਦਰ ਡੋਗਰਾ, ਪਵਨ ਰਾਏ, ਸੁਨੀਲ ਮਹਾਜਨ, ਸੋਹਨ ਲਾਲ, ਅਨਿਲ ਕੁਮਾਰ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਅਤੇ ਰਮੇਸ਼ ਕੁਮਾਰ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ । ਸਮਾਗਮ ਦੇ ਅੰਤ ’ਚ ਸਾਰੇ ਮੈਂਬਰਾਂ ਨੇ ਭਗਵਾਨ ਵਾਲਮੀਕਿ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਸ਼ਹਿਰ ਵਿਚ ਅਮਨ-ਸ਼ਾਂਤੀ, ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕਾਮਨਾ ਕੀਤੀ ।