ਕਈ ਪਿੰਡਾਂ ਨੂੰ ਲੱਗਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਤ੍ਰਿਮੋ ਰੋਡ ਤੋਂ ਵੱਖ-ਵੱਖ ਸਰਹੱਦੀ ਪਿੰਡ ਨੌਰੰਗਪੁਰ, ਚਿੱਟੀ, ਫਰੀਦਪੁਰ ਤੇ ਉਗਰਾ ਆਦਿ ਪਿੰਡਾਂ ’ਚੋਂ ਹੁੰਦੀ ਹੋਈ ਝਬਕਰਾ ਨੂੰ ਜਾਂਦੀ ਸੜਕ ਦਾ ਪਿੰਡ ਜੱਗੋਚੱਕ ਟਾਂਡਾ ਤੱਕ ਦਾ ਟੋਟਾ ਜਿਸ ਦੀ ਹਾਲਤ ਇੰਨ੍ਹੀ ਖਸਤਾ ਬਣੀ ਹੋਈ ਹੈ ਕਿ ਇਸ ਤੋਂ ਆਵਾਜਾਈ ਕਰਨਾ ਔਖਾ ਹੋਇਆ ਪਿਆ ਹੈ । ਪਰ ਲੋਕਾਂ ਦੀ ਵਾਰ-ਵਾਰ ਮੰਗ ’ਤੇ ਵੀ ਇਸ ਸੜਕ ਦੀ ਹਾਲਤ ਨਾ ਸੁਧਾਰਨ ਕਰਕੇ ਲੋਕਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਤ੍ਰਿਮੋ ਰੋਡ ਤੋਂ ਵੱਖ-ਵੱਖ ਸਰਹੱਦੀ ਪਿੰਡ ਨੌਰੰਗਪੁਰ, ਚਿੱਟੀ, ਫਰੀਦਪੁਰ ਤੇ ਉਗਰਾ ਆਦਿ ਪਿੰਡਾਂ ’ਚੋਂ ਹੁੰਦੀ ਹੋਈ ਝਬਕਰਾ ਨੂੰ ਜਾਂਦੀ ਸੜਕ ਦਾ ਪਿੰਡ ਜੱਗੋਚੱਕ ਟਾਂਡਾ ਤੱਕ ਦਾ ਟੋਟਾ ਜਿਸ ਦੀ ਹਾਲਤ ਇੰਨ੍ਹੀ ਖਸਤਾ ਬਣੀ ਹੋਈ ਹੈ ਕਿ ਇਸ ਤੋਂ ਆਵਾਜਾਈ ਕਰਨਾ ਔਖਾ ਹੋਇਆ ਪਿਆ ਹੈ । ਪਰ ਲੋਕਾਂ ਦੀ ਵਾਰ-ਵਾਰ ਮੰਗ ’ਤੇ ਵੀ ਇਸ ਸੜਕ ਦੀ ਹਾਲਤ ਨਾ ਸੁਧਾਰਨ ਕਰਕੇ ਲੋਕਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ । ਭਾਵੇਂ ਇਸ ਸੜਕ ਦੇ ਟੋਟੇ ਨੂੰ ਮੁੜ ਬਣਾਉਣ ਲਈ ਕੁਝ ਹਿੱਸੇ ’ਚ ਮੋਟਾ ਗਟਕਾ ਵਿਛਾਇਆ ਗਿਆ ਹੈ, ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਵੀ ਇਸ ਦੀ ਸਾਰ ਨਹੀਂ ਲਈ ਗਈ । ਇਲਾਕੇ ਦੇ ਕੁਝ ਕਿਸਾਨਾਂ ਦੱਸਿਆ ਕਿ ਹੁਣ ਜਦ ਗੰਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਅਜਿਹੀ ਟੁੱਟੀ ਸੜਕ ਤੋਂ ਗੰਨੇ ਦੀਆਂ ਭਰੀਆਂ ਟਰਾਲੀਆਂ ਲੰਘਾਉਣਾ ਖਤਰੇ ਤੋਂ ਖਾਲੀ ਨਹੀਂ, ਇਸ ਲਈ ਜਿੰਨ੍ਹੀ ਜਲਦੀ ਹੋ ਸਕੇ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ ।