26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਤਿਉਹਾਰਾਂ ਦੇ ਦਿਨਾਂ ’ਚ ਗੁਰਦਾਸਪੁਰ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਵਪਾਰੀਆਂ ਦੇ ਚਿਹਰਿਆਂ ’ਤੇ ਖਿੜੀ ਖੁਸ਼ੀ

ਗੁਰਦਾਸਪੁਰ, 25 ਅਕਤੂਬਰ (ਪੰਕਜ ਸ਼ਰਮਾ)-ਤਿਉਹਾਰਾਂ ਦੇ ਦਿਨਾਂ ’ਚ ਗੁਰਦਾਸਪੁਰ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕਾਂ ਵਧਣ ਲੱਗੀਆਂ ਹਨ । ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੋਕਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ ।

Ad Position 21
No active advertisement
ਅਜੀਤ ਡੈਸਕ 26-10-2026
ਗੁਰਦਾਸਪੁਰ, 25 ਅਕਤੂਬਰ (ਪੰਕਜ ਸ਼ਰਮਾ)-ਤਿਉਹਾਰਾਂ ਦੇ ਦਿਨਾਂ ’ਚ ਗੁਰਦਾਸਪੁਰ ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕਾਂ ਵਧਣ ਲੱਗੀਆਂ ਹਨ । ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੋਕਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ । ਤਿਉਹਾਰਾਂ ਦੀਆਂ ਤਿਆਰੀਆਂ ਨੂੰ ਲੈ ਕੇ ਲੋਕਾਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ । ਕੱਪੜਿਆਂ, ਜੁੱਤੀਆਂ, ਮਠਿਆਈਆਂ, ਸਜਾਵਟੀ ਸਮਾਨ ਤੇ ਹੋਰ ਘਰੇਲੂ ਵਸਤਾਂ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਆਮਦ ਵਧਣ ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਨਜ਼ਰ ਆ ਰਹੀ ਹੈ । ਤਿਉਹਾਰਾਂ ਦੇ ਮੱਦੇਨਜ਼ਰ ਲੋਕ ਆਪਣੇ ਘਰਾਂ ਲਈ ਨਵੀਆਂ ਵਸਤਾਂ ਖਰੀਦਣ ਦੇ ਨਾਲ-ਨਾਲ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਤੋਹਫ਼ੇ ਦੇਣ ਲਈ ਵੀ ਖਰੀਦਦਾਰੀ ਕਰ ਰਹੇ ਹਨ । ਸ਼ਾਮ ਦੇ ਸਮੇਂ ਬਜ਼ਾਰਾਂ ’ਚ ਵਧੇਰੇ ਰੌਣਕ ਦੇਖਣ ਨੂੰ ਮਿਲ ਰਹੀ ਹੈ । ਦੁਕਾਨਦਾਰਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਗਾਹਕਾਂ ਦੀ ਗਿਣਤੀ ਹੋਰ ਵਧੇਗੀ ਤੇ ਕਾਰੋਬਾਰ ਵਿਚ ਤੇਜ਼ੀ ਆਵੇਗੀ । ਦੂਜੇ ਪਾਸੇ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਕਾਰਨ ਸਥਾਨਕ ਵਪਾਰੀਆਂ ਨੂੰ ਕਾਰੋਬਾਰ ’ਚ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹੇ ’ਚ ਸਥਾਨਕ ਦੁਕਾਨਦਾਰਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਨਲਾਈਨ ਖਰੀਦਦਾਰੀ ਦੀ ਬਜਾਏ ਆਪਣੇ ਸ਼ਹਿਰ ਦੇ ਦੁਕਾਨਦਾਰਾਂ ਤੋਂ ਸਾਮਾਨ ਖਰੀਦਣ ਨੂੰ ਤਰਜ਼ੀਹ ਦੇਣ । ਇਸ ਨਾਲ ਨਾ ਸਿਰਫ਼ ਸਥਾਨਿਕ ਕਾਰੋਬਾਰ ਨੂੰ ਹੁਲਾਰਾ ਮਿਲੇਗਾ, ਸਗੋਂ ਛੋਟੇ ਵਪਾਰੀਆਂ ਅਤੇ ਉਨ੍ਹਾਂ ਨਾਲ ਜੁੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਚੱਲਦੀ ਰਹੇਗੀ । ਵਪਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਦੁਕਾਨਦਾਰ ਸਾਲ ਭਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਤੇ ਔਖੇ ਸਮੇਂ ਵਿਚ ਵੀ ਗਾਹਕਾਂ ਦੇ ਨਾਲ ਖੜ੍ਹੇ ਰਹਿੰਦੇ ਹਨ । ਇਸ ਲਈ ਤਿਉਹਾਰਾਂ ਦੇ ਮੌਕੇ ਸਥਾਨਕ ਬਾਜ਼ਾਰਾਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ । ਕੁੱਲ ਮਿਲਾ ਕੇ ਤਿਉਹਾਰਾਂ ਦੇ ਰੰਗ ’ਚ ਰੰਗੇ ਗੁਰਦਾਸਪੁਰ ਦੇ ਬਾਜ਼ਾਰਾਂ ’ਚ ਵਧ ਰਹੀਆਂ ਰੌਣਕਾਂ ਨੇ ਵਪਾਰੀਆਂ ਵਿਚ ਨਵੀਂ ਉਮੀਦ ਜਗਾਈ ਹੈ । ਹੁਣ ਦੇਖਣਾ ਹੋਵੇਗਾ ਕਿ ਲੋਕ ਤਿਉਹਾਰਾਂ ਦੀ ਖਰੀਦਦਾਰੀ ਦੌਰਾਨ ਸਥਾਨਕ ਵਪਾਰੀਆਂ ਨੂੰ ਕਿੰਨਾ ਹੁੰਗਾਰਾ ਦਿੰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਮਸੀਹ ਤਾਲੀਮ ਸਲਾਨਾ ‘ਖੇਡ ਦਿਵਸ’ ਦੌਰਾਨ ਪਿੰਡ ਮੁਸਤਫਾਬਾਦ ਜੱਟਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਕਈ ਪਿੰਡਾਂ ਨੂੰ ਲੱਗਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪ੍ਰੇਸ਼ਾਨ
Ad Position 24