ਨਸ਼ੀਲੇ ਪਦਾਰਥ ਦਾ ਸੇਵਨ ਕਰਦਾ ਨੌਜਵਾਨ ਕਾਬੂ
ਗੁਰਦਾਸਪੁਰ, 27 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਪਿੰਡ ਚਾਵਾ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਕਿ ਜਦੋਂ ਪੁਲਿਸ ਸ਼ਮਸ਼ਾਨਘਾਟ ਨੌਸ਼ਹਿਰਾ ਨਜ਼ਦੀਕ ਪੁੱਜੀ ਤਾਂ ਇਕ ਨੌਜਵਾਨ ਨਸ਼ਾ ਕਰ ਰਿਹਾ ਸੀ ਜਿਸ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਸਿਲਵਰ ਪੰਨੀ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ।
ਗੁਰਦਾਸਪੁਰ, 27 ਅਕਤੂਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਪਿੰਡ ਚਾਵਾ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਕਿ ਜਦੋਂ ਪੁਲਿਸ ਸ਼ਮਸ਼ਾਨਘਾਟ ਨੌਸ਼ਹਿਰਾ ਨਜ਼ਦੀਕ ਪੁੱਜੀ ਤਾਂ ਇਕ ਨੌਜਵਾਨ ਨਸ਼ਾ ਕਰ ਰਿਹਾ ਸੀ ਜਿਸ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਸਿਲਵਰ ਪੰਨੀ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਉਕਤ ਵਿਅਕਤੀ ਦੀ ਪਹਿਚਾਣ ਦੀਪਕ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਨੌਸ਼ਹਿਰਾ ਬਹਾਦਰ ਵਜੋਂ ਹੋਈ ਹੈ। ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।