ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਸ਼ਿਵ ਸੈਨਾ-ਹਰੀਸ਼ ਸਿੰਗਲਾ
ਪਠਾਨਕੋਟ, 27 ਅਕਤੂਬਰ (ਸੁਮਿਤ)-ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਧੜੇ) ਵਲੋਂ ਪੰਜਾਬ ’ਚ ਵਧ ਰਹੇ ਨਸ਼ੇ ਤੇ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਗਏ। ਪਾਰਟੀ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸਾਰੀਆਂ 117 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ।
ਹ
ਹਸਪਤਾਲ ’ਚ ਜ਼ਖਮੀ ਦਾ ਇਲਾਜ ਕਰਦੇ ਹੋਏ ਡਾਕਟਰ ਅਤੇ ਸਮਾਜ ਸੇਵਕ । ਤਸਵੀਰ : ਵਿਨੋਦ
28-10-2026
ਪਠਾਨਕੋਟ, 27 ਅਕਤੂਬਰ (ਸੁਮਿਤ)-ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਧੜੇ) ਵਲੋਂ ਪੰਜਾਬ ’ਚ ਵਧ ਰਹੇ ਨਸ਼ੇ ਤੇ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਗਏ। ਪਾਰਟੀ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸਾਰੀਆਂ 117 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ । ਇਹ ਐਲਾਨ ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਧੜੇ) ਦੇ ਜ਼ਿਲ੍ਹਾ ਪਠਾਨਕੋਟ ਵਲੋਂ ਜ਼ਿਲ੍ਹਾ ਪ੍ਰਧਾਨ ਪਵਨ ਖੁੱਲਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਗਿਆ। ਸਮਾਗਮ ’ਚ ਹਰੀਸ਼ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਸਵਰਾਜ ਘੁੰਮਣ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਮਿਤ ਅਗਰਵਾਲ, ਅਸ਼ਵਨੀ ਜੋਧਾ ਅਤੇ ਪੰਜਾਬ ਜਨਰਲ ਸਕੱਤਰ ਜੋਗਿੰਦਰ ਪਾਲ ਜੱਗੀ ਨੇ ਆਗੂਆਂ ਦਾ ਸਵਾਗਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਜਨਰਲ ਸਕੱਤਰ ਦਿਸ਼ਾਲ ਵੀ ਸਮਾਗਮ ਵਿੱਚ ਮੌਜੂਦ ਰਹੇ । ਇਸ ਮੌਕੇ ਹਰੀਸ਼ ਸਿੰਗਲਾ ਨੇ ਲਾਮਿਨੀ ’ਚ ਗੁਜਰਾਤੀ ਪਰਿਵਾਰਾਂ ਵਲੋਂ ਬਣਾਏ ਗਏ ਸ੍ਰੀ ਕਾਲੀ ਮਾਤਾ ਮੰਦਰ ਦਾ ਉਦਘਾਟਨ ਕੀਤਾ ਤੇ ਵਿਧੀਵਤ ਪੂਜਾ ਅਰਚਨਾ ਵੀ ਕੀਤੀ । ਸਮਾਗਮ ਵਿੱਚ ਪ੍ਰੈੱਸ ਮੀਡੀਆ ਪੰਜਾਬ ਦੇ ਇੰਚਾਰਜ ਰਜਨੀਸ਼ ਕੁਮਾਰ, ਜ਼ਿਲ੍ਹਾ ਪਠਾਨਕੋਟ ਦੇ ਸਲਾਹਕਾਰ ਬੋਧ ਰਾਜ, ਸ਼ਹਿਰੀ ਪ੍ਰਧਾਨ ਰਵੀ ਕੁਮਾਰ, ਯੂਥ ਵਿੰਗ ਇੰਚਾਰਜ ਰਿਸ਼ੀ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਮੰਨੀ ਕੁਮਾਰ, ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਹੋਤਾ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਕਮਲ ਮਹਾਜਨ ਬਿੱਟੂ, ਜ਼ਿਲ੍ਹਾ ਇੰਚਾਰਜ ਸੋਨੂੰ ਸ਼ਰਾਫ਼, ਦੀਨਾਨਗਰ ਹਲਕਾ ਇੰਚਾਰਜ ਓਮ ਪ੍ਰਕਾਸ਼ ਭਗਤ, ਸ਼ਹਿਰੀ ਉਪ ਪ੍ਰਧਾਨ ਤਰੁਣ ਨਈਅਰ, ਕੀਮਤੀ ਗੋਸਵਾਮੀ ਅਤੇ ਜਾਜਪਾਲ ਆਦਿ ਹਾਜ਼ਰ ਸਨ ।