ਕਰਵਾ ਚੌਥ ਮੌਕੇ ਮਹਿੰਦੀ ਲਗਵਾਉਣ ਲਈ ਮਹਿਲਾਵਾਂ ਤੇ ਮੁਟਿਆਰਾਂ ਦੀ ਲੱਗੀ ਭੀੜ
ਪਠਾਨਕੋਟ, 27 ਅਕਤੂਬਰ (ਸੰਧੂ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਪਠਾਨਕੋਟ ਦੇ ਬਾਜ਼ਾਰਾਂ ’ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ । ਤਿਉਹਾਰ ਦੀ ਆਮਦ ਨਾਲ ਹੀ ਸ਼ਹਿਰ ਦੇ ਬਾਜ਼ਾਰਾਂ ’ਚ ਖਰੀਦਦਾਰੀ ਦਾ ਮਾਹੌਲ ਬਣ ਗਿਆ ਹੈ, ਉੱਥੇ ਹੀ ਮਹਿਲਾਵਾਂ ਤੇ ਮੁਟਿਆਰਾਂ ’ਚ ਮਹਿੰਦੀ ਲਗਵਾਉਣ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਪਠਾਨਕੋਟ, 27 ਅਕਤੂਬਰ (ਸੰਧੂ)-ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਪਠਾਨਕੋਟ ਦੇ ਬਾਜ਼ਾਰਾਂ ’ਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ । ਤਿਉਹਾਰ ਦੀ ਆਮਦ ਨਾਲ ਹੀ ਸ਼ਹਿਰ ਦੇ ਬਾਜ਼ਾਰਾਂ ’ਚ ਖਰੀਦਦਾਰੀ ਦਾ ਮਾਹੌਲ ਬਣ ਗਿਆ ਹੈ, ਉੱਥੇ ਹੀ ਮਹਿਲਾਵਾਂ ਤੇ ਮੁਟਿਆਰਾਂ ’ਚ ਮਹਿੰਦੀ ਲਗਵਾਉਣ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਰੰਗ-ਬਿਰੰਗੀਆਂ ਦੁਕਾਨਾਂ, ਸਜਾਵਟੀ ਸਾਮਾਨ ਤੇ ਮਹਿੰਦੀ ਦੇ ਸਟਾਲਾਂ ਨਾਲ ਬਾਜ਼ਾਰਾਂ ਦੀ ਰੌਣਕ ਹੋਰ ਵੀ ਵੱਧ ਗਈ ਹੈ । ਕਰਵਾ ਚੌਥ ਦੇ ਤਿਉਹਾਰ ’ਚ ਮਹਿੰਦੀ ਦਾ ਵਿਸ਼ੇਸ਼ ਮਹੱਤਵ ਹੈ । ਇਸ ਦਿਨ ਆਪਣੇ ਹੱਥਾਂ ਨੂੰ ਸੁੰਦਰ ਮਹਿੰਦੀ ਦੇ ਡਿਜ਼ਾਈਨਾਂ ਨਾਲ ਸਜਾਉਣ ਦੀ ਪਰੰਪਰਾ ਨੂੰ ਲੈ ਕੇ ਮਹਿਲਾਵਾਂ ਵਿਚ ਖਾਸ ਖਿੱਚ ਦੇਖਣ ਨੂੰ ਮਿਲਦੀ ਹੈ। ਇਸੇ ਕਾਰਨ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਮਹਿੰਦੀ ਲਗਾਉਣ ਵਾਲੇ ਕਲਾਕਾਰਾਂ ਵਲੋਂ ਵੱਡੇ-ਵੱਡੇ ਸਟਾਲ ਲਗਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਬਿਊਟੀ ਪਾਰਲਰਾਂ ਵਿਚ ਵੀ ਮਹਿੰਦੀ ਲਗਵਾਉਣ ਲਈ ਮਹਿਲਾਵਾਂ ਦੀ ਆਮਦ ਬਣੀ ਹੋਈ ਹੈ । ਮਹਿੰਦੀ ਕਲਾਕਾਰਾਂ ਵਲੋਂ ਹੱਥਾਂ ’ਤੇ ਆਕਰਸ਼ਕ ਡਿਜ਼ਾਈਨ ਬਣਾਏ ਜਾ ਰਹੇ ਹਨ । ਬਾਜ਼ਾਰਾਂ ਵਿਚ ਲੱਗੇ ਮਹਿੰਦੀ ਦੇ ਸਟਾਲ ਤਿਉਹਾਰ ਦੀ ਰੌਣਕ ਨੂੰ ਹੋਰ ਵਧਾ ਰਹੇ ਹਨ।