29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਗਵੰਤ ਮਾਨ ਸਰਕਾਰ ਦੀ ਆਰਥਿਕ ਸਹਾਇਤਾ ਲਈ ਫਾਰਮ ਭਰਨ ਵਾਲੀਆਂ ਬੈਂਕ ਸਖੀਆਂ ਦਾ ਸਨਮਾਨ

ਗੁਰਦਾਸਪੁਰ, 28 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬੇਟ ਇਲਾਕੇ ਦੇ ਪਿੰਡਾਂ ਗੁੰਝੀਆਂ, ਭੂੰਡੋਵਾਲ, ਮੁੰਨਨ ਖ਼ੁਰਦ, ਭਟੀਆ, ਸੈਦੋਵਾਲ ਕਲਾਂ ਅਤੇ ਭੈਣੀ ਮੀਲਮਾਂ ਵਿਖੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਔਰਤਾਂ ਲਈ ਐਲਾਨੀ ਆਰਥਿਕ ਸਹਾਇਤਾ ਨਾਲ ਸਬੰਧਿਤ ਫਾਰਮ ਭਰਨ ਵਿਚ ਸਹਿਯੋਗ ਦੇਣ ਵਾਲੀਆਂ ਬੈਂਕ ਸਖੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਨੇ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਬੈਂਕ ਸਖੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਤਜਰਬੇ ਸੁਣੇ ਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 29-10-2026
ਗੁਰਦਾਸਪੁਰ, 28 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬੇਟ ਇਲਾਕੇ ਦੇ ਪਿੰਡਾਂ ਗੁੰਝੀਆਂ, ਭੂੰਡੋਵਾਲ, ਮੁੰਨਨ ਖ਼ੁਰਦ, ਭਟੀਆ, ਸੈਦੋਵਾਲ ਕਲਾਂ ਅਤੇ ਭੈਣੀ ਮੀਲਮਾਂ ਵਿਖੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਔਰਤਾਂ ਲਈ ਐਲਾਨੀ ਆਰਥਿਕ ਸਹਾਇਤਾ ਨਾਲ ਸਬੰਧਿਤ ਫਾਰਮ ਭਰਨ ਵਿਚ ਸਹਿਯੋਗ ਦੇਣ ਵਾਲੀਆਂ ਬੈਂਕ ਸਖੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਨੇ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਬੈਂਕ ਸਖੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਤਜਰਬੇ ਸੁਣੇ ਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ’ਚ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਨੇ ਵੀ ਬੈਂਕ ਸਖੀਆਂ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਵਿਚ ਅਜਿਹੇ ਮਿਹਨਤੀ ਲੋਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਸਨਮਾਨ ਸਮਾਗਮ ਦਾ ਮੁੱਖ ਮਕਸਦ ਉਨ੍ਹਾਂ ਬੈਂਕ ਸਖੀਆਂ ਦੇ ਯੋਗਦਾਨ ਨੂੰ ਪਹਿਚਾਣ ਦੇਣਾ ਸੀ, ਜਿਨ੍ਹਾਂ ਨੇ ਔਰਤਾਂ ਦੀ ਆਰਥਿਕ ਸਹਾਇਤਾ ਨਾਲ ਸਬੰਧਿਤ ਫਾਰਮ ਭਰਨ ਵਿਚ ਸਹਿਯੋਗ ਕੀਤਾ। ਪੇਂਡੂ ਖੇਤਰਾਂ ’ਚ ਕਈ ਔਰਤਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ, ਅਰਜ਼ੀ ਪ੍ਰਕਿਰਿਆ ਸਮਝਣ ਤੇ ਜ਼ਰੂਰੀ ਰਸਮਾਂ ਪੂਰੀਆਂ ਕਰਨ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਬੈਂਕ ਸਖੀਆਂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ, ਸਰਪੰਚ ਬਲਵਿੰਦਰਪਾਲ ਦਊਵਾਲ, ਸਰਪੰਚ ਮੁੰਨਨ ਖੁਰਦ ਪ੍ਰਮੋਦ ਸਿੰਘ, ਸੁਰਿੰਦਰ ਸਿੰਘ, ਸਾਹਿਬ ਸਿੰਘ, ਰਛਪਾਲ ਸਿੰਘ, ਹਰਜਿੰਦਰ ਸਿੰਘ ਲੰਬੜਦਾਰ, ਅਫਸਰ ਸਿੰਘ ਭੈਣੀ ਮੀਲਮਾਂ, ਕੁਲਦੀਪ ਸਿੰਘ ਆਦਿ ਔਰਤਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ-ਸਰਪੰਚ ਦਾਊਵਾਲ ਅਗਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਕੋਟ ਬੁੱਢਾ ਦੇ ਲੋਕਾਂ ਨੂੰ ਵਿਧਾਇਕ ਸ਼ੈਰੀ ਕਲਸੀ ਨੇ ਵੰਡੇ ਪ੍ਰਾਪਰਟੀ ਕਾਰਡ
Ad Position 24