29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੜਕਾਂ ’ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਵਧ ਰਹੇ ਹਾਦਸੇ-ਲੈਕ: ਜੋਗਿੰਦਰਪਾਲ

ਗੁਰਦਾਸਪੁਰ, 28 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਵਿਖੇ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਦੁਕਾਨਾਂ ਅੱਗੇ ਨਾਜਾਇਜ ਕਬਜ਼ੇ ਕਾਰਨ ਜਿਥੇ ਟਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ, ਉਥੇ ਇਸ ਨਾਲ ਸ਼ਹਿਰ ਅੰਦਰ ਸੜਕੀ ਘਟਨਾਵਾਂ ’ਚ ਨਿਰੰਤਰ ਵਾਧਾ ਹੋਇਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਨਾਜਾਇਜ਼ ਕਬਜੇ ਹਟਾਉਣ ਤੇ ਟਰੈਫਿਕ ਦਾ ਸਾਰਥਿਕ ਹੱਲ ਨਹੀਂ ਕਰ ਸਕਿਆ।

Ad Position 21
No active advertisement
ਲੈਕਚਰਾਰ ਜੋਗਿੰਦਰਪਾਲ 29-10-2026
ਗੁਰਦਾਸਪੁਰ, 28 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਵਿਖੇ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਦੁਕਾਨਾਂ ਅੱਗੇ ਨਾਜਾਇਜ ਕਬਜ਼ੇ ਕਾਰਨ ਜਿਥੇ ਟਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ, ਉਥੇ ਇਸ ਨਾਲ ਸ਼ਹਿਰ ਅੰਦਰ ਸੜਕੀ ਘਟਨਾਵਾਂ ’ਚ ਨਿਰੰਤਰ ਵਾਧਾ ਹੋਇਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਨਾਜਾਇਜ਼ ਕਬਜੇ ਹਟਾਉਣ ਤੇ ਟਰੈਫਿਕ ਦਾ ਸਾਰਥਿਕ ਹੱਲ ਨਹੀਂ ਕਰ ਸਕਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੈਕਚਰਾਰ ਜੋਗਿੰਦਰਪਾਲ ਪੁੱਤਰ ਕਿਸ਼ਨ ਚੰਦ ਵਾਸੀ ਬਥਵਾਲਾ ਭੱਠਾ ਕਾਲੋਨੀ ਨੇ ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਨਾਜਾਇਜ ਕਬਜ਼ਿਆਂ ਤੇ ਟਰੈਫਿਕ ਸਬੰਧੀ ਅਨੇਕਾਂ ਵਾਰ ਅਧਿਕਾਰੀਆਂ ਨੂੰ ਮਿਲੇ ਹਨ ਤੇ ਉਹ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸ਼ਰੇਆਮ ਘੜੂਕੇ, ਈ ਰਿਕਸ਼ਾ ਤੇ ਹੋਰ ਵਾਹਨ ਓਵਰਲੋਡ ਹੋ ਕੇ ਲੰਘਦੇ ਹਨ, ਜਿਸ ਨਾਲ ਰਾਹਗੀਰਾਂ ਨੂੰ ਲੰਘਣ ਲਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ, ਇਸ ਨਾਲ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਵੀ ਮਿਲੇ ਹਨ, ਫਿਰ ਵੀ ਸ਼ਹਿਰ ਅਂਦਰ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਟਰੈਫਿਕ ਸਮੱਸਿਆ ਦੇ ਹੱਲ ਲਈ ਵਧੇਰੇ ਯਤਨ ਕੀਤੇ ਜਾਣ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਗਲੀ ਦੇ ਨਿਰਮਾਣ ’ਚ ਕਿਸੇ ਪਾਰਟੀ ਦੇ ਹਲਕਾ ਇੰਚਾਰਜ ਦਾ ਕੋਈ ਯੋਗਦਾਨ ਨਹੀਂ -ਅਸ਼ੋਕ ਚੌਧਰੀ ਅਗਲੀ ਖ਼ਬਰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਜ਼ੋਰਾਂ ’ਤੇ
Ad Position 24