30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

3 ਘੰਟੇ ਚੱਲੇ ਰੋਸ ਪ੍ਰਦਰਸ਼ਨ ’ਚ ਸੈਂਕੜੇ ਕਾਂਗਰਸੀਆਂ ਵਲੋਂ ਪੁਲਿਸ ਖ਼ਿਲਾਫ ਨਾਅਰੇਬਾਜ਼ੀ

ਕਲਾਨੌਰ, 29 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ’ਚ ਕਾਨੂੰਨ ਦੀ ਵਿਗੜਦੀ ਜਾ ਰਹੀ ਸਥਿਤੀ ਤੇ ਕਾਂਗਰਸੀਆਂ ਨੂੰ ਪੁਲਿਸ ਵਲੋਂ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਤਹਿ ਕੀਤੇ ਗਏ ਪ੍ਰੋਗਰਾਮ ਤਹਿਤ ਕਲਾਨੌਰ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ। ਸੈਂਕੜੇ ਦੀ ਗਿਣਤੀ ’ਚ ਕਾਂਗਰਸੀਆਂ ਵਲੋਂ ਪੁਲਿਸ ਥਾਣੇ ਦੇ ਬਾਹਰ ਇਕੱਠ ਕੀਤਾ ਗਿਆ ਤੇ ਵਰਕਰਾਂ ਵਲੋਂ ਉਨ੍ਹਾਂ ’ਤੇ ਹੋਈਆਂ ਧੱਕੇਸ਼ਾਹੀਆਂ ਬਾਰੇ ਵਿਚਾਰ ਰੱਖੇ ਗਏ।

Ad Position 21
No active advertisement
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਕਲਾਨੌਰ ਪੁਲਿਸ ਥਾਣੇ ਅੱਗੇ ਘਿਰਾਓ ਦੌਰਾਨ ਸੰਬੋਧਨ ਕਰਦੇ ਹੋਏ। ਤਸਵੀਰ : ਪੁਰੇਵਾਲ 30-10-2026
ਕਲਾਨੌਰ, 29 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ’ਚ ਕਾਨੂੰਨ ਦੀ ਵਿਗੜਦੀ ਜਾ ਰਹੀ ਸਥਿਤੀ ਤੇ ਕਾਂਗਰਸੀਆਂ ਨੂੰ ਪੁਲਿਸ ਵਲੋਂ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਤਹਿ ਕੀਤੇ ਗਏ ਪ੍ਰੋਗਰਾਮ ਤਹਿਤ ਕਲਾਨੌਰ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ। ਸੈਂਕੜੇ ਦੀ ਗਿਣਤੀ ’ਚ ਕਾਂਗਰਸੀਆਂ ਵਲੋਂ ਪੁਲਿਸ ਥਾਣੇ ਦੇ ਬਾਹਰ ਇਕੱਠ ਕੀਤਾ ਗਿਆ ਤੇ ਵਰਕਰਾਂ ਵਲੋਂ ਉਨ੍ਹਾਂ ’ਤੇ ਹੋਈਆਂ ਧੱਕੇਸ਼ਾਹੀਆਂ ਬਾਰੇ ਵਿਚਾਰ ਰੱਖੇ ਗਏ। ਧਰਨੇ ’ਚ ਸੁਖਜਿੰਦਰ ਸਿੰਘ ਰੰਧਾਵਾ ਤੇ ਯੂਥ ਆਗੂ ਉਦੇਵੀਰ ਸਿੰਘ ਰੰਧਾਵਾ ਦੇ ਪਹੁੰਚਣ ’ਤੇ ਕਾਂਗਰਸੀਆਂ ’ਚ ਉਤਸਾਹ ਭਰ ਗਿਆ ਤੇ ਜਦੋਂ ਐਮ.ਪੀ. ਰੰਧਾਵਾ ਨੇ ਥਾਣੇ ਦਾ ਗੇਟ ਬੰਦ ਵੇਖਿਆ ਤਾਂ ਰੰਧਾਵਾ ਸਮੇਤ ਗੁੱਸੇ ’ਚ ਆਏ ਕਾਂਗਰਸੀਆਂ ਵਲੋਂ ਪੁਲਿਸ ਨੂੰ ਗੇਟ ਖੋਲਣ ਲਈ ਕਿਹਾ ਗਿਆ, ਜਦਕਿ ਬਾਅਦ ’ਚ ਕਾਂਗਰਸੀ ਜੋਸ਼ ਨਾਲ ਪੁਲਿਸ ਥਾਣੇ ਦੇ ਅੰਦਰ ਵੜ੍ਹ ਗਏ ਅਤੇ ਪੁਲਿਸ ਦੇ ਘਟੀਆ ਸੁਰੱਖਿਆ ਪ੍ਰਬੰਧਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਥਾਣੇ ’ਚ ਦਫ਼ਤਰ ਵਿਖੇ ਐਸ.ਐਚ.ਓ. ਨਾ ਮਿਲਣ ’ਤੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ ਤੇਜ਼ ਕੀਤਾ ਗਿਆ ਤੇ ਜਦੋਂ ਇਕ ਪੁਲਿਸ ਮੁਲਾਜ਼ਮ ਥਾਣੇ ਦੀ ਛੱਤ ’ਤੇ ਕਾਂਗਰਸੀਆਂ ਦੀਆਂ ਤਸਵੀਰਾਂ ਲੈ ਰਿਹਾ ਸੀ ਤਾਂ ਇਸ ਦੌਰਾਨ ਕਾਂਗਰਸੀ ਕੋਠੇ ’ਤੇ ਚੜ੍ਹ ਗਏ ਤੇ ਕੋਠੇ ’ ਤੇ ਐਸ.ਐਚ.ਓ. ਤੇ ਡੀ.ਐਸ.ਪੀ. ਨਾਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਉਦੇਵੀਰ ਸਿੰਘ ਰੰਧਾਵਾ ਤੇ ਕਾਂਗਰਸੀਆਂ ਨਾਲ ਤਿੱਖੀ ਬਹਿਸਬਾਜ਼ੀ ਹੋਈ। ਕਾਂਗਰਸੀ ਵਰਕਰਾਂ ਵਲੋਂ ਕਰੀਬ 3 ਘੰਟੇ ਚੱਲੇ ਰੋਸ ਪ੍ਰਦਰਸ਼ਨ ਨੂੰ ਐਸ.ਪੀ. ਦਵਿੰਦਰ ਚੌਧਰੀ ਦੀ ਆਮਦ ਤੋਂ ਬਾਅਦ ਵਿਰਾਮ ਲੱਗਾ। ਐਮ.ਪੀ. ਰੰਧਾਵਾ ਨੇ ਕਲਾਨੌਰ ਦੇ ਕਾਰੋਬਾਰੀ ਗੌਰਵ ਸਲਹੋਤਰਾ, ਪਵਿੱਤਰਜੀਤ ਸਿੰਘ ਅਤੇ ਪਿੰਡ ਰਸੂਲਪੁਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗੈਂਗਸਟਰਾਂ ਵਲੋਂ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਗੈਂਗਸਟਰਾਂ ਵਲੋਂ ਧਮਕੀਆਂ ਦੇਣ ਦੀਆਂ ਰਿਕਾਰਡਿੰਗ ਪੁਲਿਸ ਨੂੰ ਸੁਣਾਉਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂਬਰ ਪਾਰਲੀਮੈਂਟ ਰੰਧਾਵਾ ਨੇ ਸਾਫ ਸ਼ਬਦਾਂ ’ਚ ਕਿਹਾ ਕਿ ਇਸ ਤਰ੍ਹਾਂ ਦੇ ਹਲਾਤਾਂ ਦਾ ਪੈਦਾ ਹੋਣਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ। ਐਮ.ਪੀ. ਰੰਧਾਵਾ ਨੇ ਕਿਹਾ ਕਿ ਭਾਵੇਂ ਐਸ.ਪੀ. ਵਲੋਂ ਉਨ੍ਹਾਂ ਦੀ ਗੱਲ ਸੁਣੀ ਹੈ, ਜਦਕਿ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਆਗਾਮੀ ਦਿਨਾਂ ’ਚ ਐਸ.ਐਸ.ਪੀ. ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ’ਤੇ ਅਮਨਦੀਪ ਸਿੰਘ ਜੈਂਤੀਪੁਰ, ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ, ਪਾਲੀ ਡੇਰਾ ਬਾਬਾ ਨਾਨਕ, ਮਨਦੀਪ ਸਿੰਘ ਵਡਾਲਾ ਬਾਂਗਰ ਸਾਬਕਾ ਚੇਅਰਮੈਨ, ਸਾ ਚੇਅਰਮੈਨ ਜਗਜੀਤ ਸਿੰਘ ਕਾਹਲੋਂ, ਹਰਵਿੰਦਰ ਸਿੰਘ ਬੰਟੀ ਦਲੇਰਪੁਰ, ਡੈਨੀਅਲ ਮਸੀਹ ਸਾਬਕਾ ਉਪ ਚੇਅਰਮੈਨ, ਡਾ. ਗੁਰਮੀਤ ਸਿੰਘ ਮਾਨੇਪੁਰ, ਰਜੇਸ ਕੁਮਾਰ ਟੋਨੀ ਸੱਚਰ, ਪ੍ਰਧਾਨ ਸੁਰਜੀਤ ਸਿੰਘ ਪੰਨੂੰ, ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਮਨਿੰਦਰ ਸਿੰਘ ਮੰਨੂ ਸਰਜੇਚੱਕ, ਸਰਪੰਚ ਹਰਵੰਤ ਸਿੰਘ ਲੋਪਾ, ਪ੍ਰਧਾਨ ਅਮਰਜੀਤ ਖੁੱਲਰ, ਕਮਲਜੀਤ ਟੋਨੀ, ਗੌਰਵ ਸੁਲਹੋਤਰਾ, ਪ੍ਰਭਸ਼ਰਨ ਸਿੰਘ ਸਿੱਧੂ, ਅਵਤਾਰ ਸਿੰਘ ਲਾਡੀ ਹਕੀਮਪੁਰ, ਪਲਵਿੰਦਰ ਸਿੰਘ ਭੰਡਾਲ, ਮੇਜਰ ਸਿੰਘ ਢਿੱਲੋਂ ਮੁਸਤਫਾਪੁਰ, ਪਵਿੱਤਰਜੀਤ ਸਿੰਘ, ਨਿਰਮਲ ਸਿੰਘ ਨੜਾਂਵਾਲੀ, ਮਨਜੀਤ ਸਿੰਘ ਮਾਹਲ, ਸੁਨੀਲ ਸਰੀਨ, ਅਮਿੱਤ ਵੋਹਰਾ, ਸੁਮਿੱਤ ਆਨੰਦ, ਨਿੰਦਰ ਸਿੰਘ ਬਿਸ਼ਨਕੋਟ, ਹਰਪਾਲ ਸਿੰਘ ਕਾਹਲੋਂ, ਬੀਰ ਮਸੀਹ ਸਹੋਤਾ, ਸੰਤੋਖ ਸਿੰਘ, ਪ੍ਰਗਟ ਸਿੰਘ ਬਰੀਲਾ, ਰਜਨੀਸ਼ ਸ਼ਰਮਾ, ਸੁੱਖਾ ਮੱਲ੍ਹੀ, ਅਮਨਦੀਪ ਧੀਦੋਵਾਲ, ਡੈਨੀਅਲ ਸਿੱਧੂ, ਕੇਵਲ ਸਿੰਘ ਰੁਡਿਆਣਾਂ, ਹਰਭਜਨ ਸਿੰਘ ਰੁਡਿਆਣਾ, ਸੰਤ ਹਰਪਾਲ ਸਿੰਘ, ਸਿਮਰਜੀਤ ਸਿੰਘ, ਕੁਲਵਿੰਦਰ ਸਿੰਘ ਸਪਰਾਏ, ਇੰਦਰਜੀਤ ਸਿੰਘ ਸ਼ਾਹਪੁਰ, ਧਰਮਿੰਦਰ ਸਿੰਘ, ਕੁੰਨਣ ਸਿੰਘ, ਹਕੂਮਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਰਹੇ। ਉਧਰ ਐਸ.ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਰਜਿਸਟਡ ਹੋਏ ਕੇਸ ’ਚ ਦੋਹਾਂ ਧਿਰਾਂ ’ਚ ਕਰਾਸ ਮਾਮਲਾ ਹੋਇਆ ਸੀ, ਜਿਸ ਵਿਚ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਲੱਗਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਨੁਮਾਇੰਦਿਆਂ ਦੀ ਕੋਈ ਕਾਰਵਾਈ ਨਹੀਂ ਹੋਈ ਸੀ, ਜਿਸ ’ਤੇ ਉਨ੍ਹਾਂ ਨੂੰ ਮੌਕੇ ’ਤੇ ਸੰਤੁਸ਼ਟ ਕਰਵਾਇਆ ਗਿਆ ਕਿ ਪੁਲਿਸ ਨੇ ਦੋਹਾਂ ਪਾਰਟੀਆਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਸੀ। ਐਸ.ਪੀ. ਚੌਧਰੀ ਨੇ ਹੰਗਾਮੇਂ ਸਬੰਧੀ ਬੋਲਦਿਆਂ ਕਿਹਾ ਕਿ ਇਸ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਜੋ ਮਸਲੇ ਐਮ.ਪੀ. ਰੰਧਾਵਾ ਵਲੋਂ ਪੁਲਿਸ ਦੇ ਧਿਆਨ ’ਚ ਲਿਆਂਦੇ ਗਏ ਸਨ, ਉਹ ਸਾਰੇ ਵੈਰੀਫਾਈ ਕਰ ਲਏ ਹਨ ।
Ad Position 22
No active advertisement
ਪਿਛਲੀ ਖ਼ਬਰ 3000 ਮੀਟਰ ਤੇ 800 ਮੀਟਰ ਦੌੜਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਐਕਸੈਲਸ਼ੀਅਰ ਸਕੂਲ ਬਿਜਲੀਵਾਲ ’ਚ ਕਰਵਾ ਚੌਥ ਦੇ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ
Ad Position 24