30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਐਸ.ਐਸ.ਐਮ. ਕਾਲਜ ਵਲੋਂ ‘ਨੂਰ-ਏ-ਕਰਵਾ’ ਸਮਾਗਮ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ

ਦੀਨਾਨਗਰ, 29 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਐਸ. ਐਸ.

Ad Position 21
No active advertisement
ਅਜੀਤ ਡੈਸਕ 30-10-2026
ਦੀਨਾਨਗਰ, 29 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਕਾਲਜ ਪ੍ਰਿੰਸੀਪਲ ਡਾ: ਮੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਫੈਸ਼ਨ ਡਿਜ਼ਾਈਨ ਵਿਭਾਗ ਤੇ ਕਾਸਮੈਟੋਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾ ਚੌਥ ਦੇ ਤਿਉਹਾਰ ਨੂੰ ਸਮਰਪਿਤ ‘ਨੂਰ-ਏ-ਕਰਵਾ’ ਪ੍ਰਦਰਸ਼ਨੀ ਤੇ ਮੁਕਾਬਲੇ ਕਰਵਾਏ ਗਏ । ਵਿਦਿਆਰਥੀਆਂ ਨੇ ਕਰਵਾਚੌਥ ਥਾਲੀ ਸੈੱਟ, ਥਾਲੀ ਕਵਰ, ਚੂੜੀਆਂ, ਹੈਂਪਰ ਐਸੈਸਰੀਜ਼, ਦੁਪੱਟੇ, ਗਿਫਟ ਹੈਂਪਰ ਤੇ ਕਢਾਈ ਵਾਲੀਆਂ ਛਤਰੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ । ਇਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਥਾਲੀ ਸੈੱਟ ਮੁਕਾਬਲੇ ’ਚ ਕਾਲਜ ਦੀ ਵਿਦਿਆਰਥਣ ਜਸ਼ਨ ਤੇ ਅਮਨ ਨੇ ਪਹਿਲਾ ਸਥਾਨ, ਪਲਕ ਨੇ ਦੂਜਾ ਤੇ ਹਰਮੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਦੁਪੱਟਾ ਮੁਕਾਬਲੇ ’ਚ ਮਹਿਕਪ੍ਰੀਤ ਨੇ ਪਹਿਲਾ ਅਤੇ ਸੁਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਗਿਫਟ ਹੈਂਪਰ ਮੁਕਾਬਲੇ ’ਚ ਸੋਨਮਜੀਤ ਨੇ ਪਹਿਲਾ ਸਥਾਨ, ਤਾਨੀਆ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਮਹਿੰਦੀ ਮੁਕਾਬਲੇ ਵਿਚ ਏਕਤਾ ਪਹਿਲਾ ਸਥਾਨ, ਬੰਦਨਾ ਤੇ ਸਲੋਨੀ ਨੇ ਦੂਜਾ, ਤਮੰਨਾ ਅਤੇ ਅਨਾਮਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਵਿਦਿਆਰਥੀਆਂ ਨੇ ਇਸ ਮੌਕੇ ਕਈ ਤਰ੍ਹਾਂ ਦੇ ਨਵੀਨਤਾਕਾਰੀ ਨੇਲ ਆਰਟ ਡਿਜ਼ਾਈਨ ਵੀ ਪ੍ਰਦਰਸ਼ਿਤ ਕੀਤੇ । ਵਿਦਿਆਰਥੀਆਂ ਦੀ ਕਲਾਕਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ: ਮੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਤਿਉਹਾਰ ਸਮਾਜਿਕ ਰਿਸ਼ਤਿਆਂ ਤੇ ਪਰਿਵਾਰਕ ਬੰਧਨਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ । ਕਾਲਜ ਸਕੱਤਰ ਡਾ: ਬਲਵਿੰਦਰ ਸ਼ਾਸਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਵਧਾਉਂਦੇ ਹਨ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਵੀ ਜੋੜਦੇ ਹਨ । ਸਾਰੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ, ਸਕੱਤਰ ਅਤੇ ਫੈਕਲਟੀ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ: ਸ਼ਬਕਿਰਨ ਸ਼ਰਮਾ, ਡਾ. ਸ਼ਸ਼ੀਕਾਂਤ, ਪ੍ਰੋ. ਮੋਨਿਕਾ, ਪ੍ਰੋ. ਸੁਸ਼ਮਾ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਿਧੀ, ਪ੍ਰੋ. ਵੈਸ਼ਾਲੀ, ਪ੍ਰੋ. ਦੀਕਸ਼ਾ, ਪ੍ਰੋ. ਦੀਪਿਕਾ, ਪ੍ਰੋ. ਸਲੋਨੀ, ਪ੍ਰੋ. ਪਾਇਲ , ਪ੍ਰੋ. ਮਹਿਕ, ਪ੍ਰੋ. ਰਜਨੀ ਮਹਾਜਨ, ਪ੍ਰੋ. ਰਮਨਜੀਤ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਰਜਨੀ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਪ੍ਰਿਆ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਹਰ ਬੂਥ, ਸਰਕਲ ਤੇ ਹਲਕਾ ਪੱਧਰ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਅਗਲੀ ਖ਼ਬਰ ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਦੇ ਅਹੁਦੇਦਾਰਾਂ ਦੀ ਚੋਣ
Ad Position 24