ਬਟਾਲਾ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਹਵਨ ਯੱਗ ਕਰਵਾਇਆ
ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਸ਼ਿਵ ਸੈਨਾ ਹਿੰਦੂਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਦੀ ਅਗਵਾਈ ਹੇਠ ਬਟਾਲਾ ਕੇ ਸਥਾਨਕ ਬੋਹੜੀ ਮੰਦਰ ਵਿਖੇ ਹਵਨ ਯੱਗ ਕਰਵਾਇਆ ਗਿਆ। ਹਵਨ ਯੱਗ ਦੌਰਾਨ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸਖ਼ਸੀਅਤਾਂ ਨੇ ਭਾਗ ਲੈਂਦੇ ਹੋਵੇ ਹਵਨ ਯੱਗ ’ਚ ਆਹੂਤੀਆਂ ਪਾਈਆਂ।
ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਸ਼ਿਵ ਸੈਨਾ ਹਿੰਦੂਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਦੀ ਅਗਵਾਈ ਹੇਠ ਬਟਾਲਾ ਕੇ ਸਥਾਨਕ ਬੋਹੜੀ ਮੰਦਰ ਵਿਖੇ ਹਵਨ ਯੱਗ ਕਰਵਾਇਆ ਗਿਆ। ਹਵਨ ਯੱਗ ਦੌਰਾਨ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸਖ਼ਸੀਅਤਾਂ ਨੇ ਭਾਗ ਲੈਂਦੇ ਹੋਵੇ ਹਵਨ ਯੱਗ ’ਚ ਆਹੂਤੀਆਂ ਪਾਈਆਂ। ਹਵਨ ਯੱਗ ਦੌਰਾਨ ਬਟਾਲਾ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਗਠਨ ਮੰਤਰੀ ਰਾਜਾ ਵਾਲੀਆ ਨੇ ਕਿਹਾ ਕਿ ਬਟਾਲਾ ਪੁਲਿਸ ਤੇ ਖੁਫੀਆ ਵਿਭਾਗ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ, ਵਪਾਰੀਆਂ, ਦੁਕਾਨਦਾਰਾਂ ਨੂੰ ਫਿਰੌਤੀਆਂ ਤੇ ਗੈਂਗਸਟਰਾਂ ਦੀ ਕਾਲਾਂ ਆ ਰਹੀਆਂ ਹਨ ਤੇ ਆਏ ਦਿਨ ਬਟਾਲਾ ’ਚ ਗੋਲੀ ਚੱਲਣ ਦੀਆਂ ਘਟਨਾਵਾਂ ’ਚ ਇਜਾਫਾ ਹੋ ਰਿਹਾ ਹੈ ਤੇ ਨਸ਼ਾ ਤਸਕਰੀ ਵੀ ਵੱਧ ਫੁੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਗਵਾਨ ਅੱਗੇ ਅਰਦਾਸ ਕਰਦੇ ਹਾਂ ਹੈ ਬਟਾਲਾ ’ਚ ਸੁੱਖ ਸਾਂਤੀ ਬਣਾਏ ਰੱਖਣ ਤੇ ਅਜਿਹੀਆਂ ਘੱਟਨਾਵਾਂ ਨੂੰ ਠੱਲ ਪੈ ਸਕੇ। ਇਸ ਮੌਕੇ ਹਵਨ ਯੱਗ ਦੌਰਾਨ ਭਾਜਪਾ ਆਗੂ ਅਸ਼ਵਨੀ ਸੇਖੜੀ, ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ, ਭਾਜਪਾ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਕਾਂਗਰਸ ਆਗੂ ਗੁੱਡੂ ਸੇਠ, ਕਾਂਗਰਸ ਸਿਟੀ ਪ੍ਰਧਾਨ ਸੰਜੀਵ ਸ਼ਰਮਾ, ਸ਼ਿਵਾ ਸੈਨਾ ਆਗੂ, ਓਮ ਪ੍ਰਕਾਸ਼, ਰਾਜੀਵ ਮਹਾਜਨ, ਧੀਰਜ ਕੁੰਦਰਾ, ਲਾਲੀ ਕੰਸਰਾਜ, ਦ੍ਰਿਸ਼ਟੀ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਅਸ਼ਵਨੀ ਮਲਹੋਤਰਾ, ਸ਼ੰਮੀ ਕਪੂਰ, ਅਜੇ ਰਿਸ਼ੀ, ਮਹੰਤ ਅਮਿਤ ਸ਼ਾਹ, ਰਮੇਸ਼ ਨਈਅਰ, ਗੀਤਾ ਸ਼ਰਮਾ, ਰੇਖਾ ਚੀਮਾ, ਅਨੰਦ ਸਰੂਪ, ਅਮਰਬੀਰ ਸਿੰਘ ਗੋਰਾਇਆ ਆਦਿ ਹਾਜ਼ਰ ਸਨ।