31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਰਿਟਾਇਰਡ ਮਹਿਲਾ ਸਿੱਖ ਜੱਜ ਦੀ ਅਗਵਾਈ ਹੇਠ ਅਕਾਲ ਤਖ਼ਤ ਸਾਹਿਬ ਵਲੋਂ ਕੀਤਾ ਜਾਏ ਜਾਂਚ ਕਮਿਸ਼ਨ ਦਾ ਗਠਨ- ਭਾਈ ਗੁਰਪ੍ਰੀਤ ਸਿੰਘ

ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਡੇ-ਵੱਡੇ ਸਿੱਖ ਆਗੂਆਂ ’ਤੇ ਲੱਗ ਰਹੇ ਜਬਰ ਜਨਾਹ ਵਰਗੇ ਸੰਗੀਨ ਇਲਜ਼ਾਮਾਂ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ, ਰਿਟਾਇਰਡ ਮਹਿਲਾ ਸਿੱਖ ਜੱਜ ਜਾਂ ਸੀਨੀਅਰ ਮਹਿਲਾ ਸਿੱਖ ਵਕੀਲ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਦਾ ਗਠਨ ਕਰੇ ਤਾਂ ਜੋ ਪੀੜਤ ਮਹਿਲਾਵਾਂ ਆਪਣਾ ਦਰਦ ਖੁੱਲ ਕੇ ਉਨ੍ਹਾਂ ਸਾਹਮਣੇ ਬਿਆਨ ਕਰ ਸਕਣ। ਇਹ ਅਪੀਲ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮੀਡੀਆ ਰਾਹੀਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੀਤੀ।

Ad Position 21
No active advertisement
ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹੋਏ ਧਰਮ ਯੁੱਧ ਮੋਰਚੇ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਤੇ ਹੋਰ। ਤਸਵੀਰ : ਜਤਿੰਦਰ ਕੱਦ 31-10-2026
ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਡੇ-ਵੱਡੇ ਸਿੱਖ ਆਗੂਆਂ ’ਤੇ ਲੱਗ ਰਹੇ ਜਬਰ ਜਨਾਹ ਵਰਗੇ ਸੰਗੀਨ ਇਲਜ਼ਾਮਾਂ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ, ਰਿਟਾਇਰਡ ਮਹਿਲਾ ਸਿੱਖ ਜੱਜ ਜਾਂ ਸੀਨੀਅਰ ਮਹਿਲਾ ਸਿੱਖ ਵਕੀਲ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਦਾ ਗਠਨ ਕਰੇ ਤਾਂ ਜੋ ਪੀੜਤ ਮਹਿਲਾਵਾਂ ਆਪਣਾ ਦਰਦ ਖੁੱਲ ਕੇ ਉਨ੍ਹਾਂ ਸਾਹਮਣੇ ਬਿਆਨ ਕਰ ਸਕਣ। ਇਹ ਅਪੀਲ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮੀਡੀਆ ਰਾਹੀਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਦਾ ਹੀ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦਾ ਰਾਖਾ ਰਿਹਾ ਹੈ। ਜਦ ਵੀ ਕੋਈ ਫਰਿਆਦੀ ਆਉਂਦਾ ਸੀ ਤਾਂ ਗੁਰੂ ਦੇ ਅਸਲੀ ਅਕਾਲੀ, ਆਪਣੀਆਂ ਸ਼ਹੀਦੀਆਂ ਦੇ ਕੇ ਵੀ ਉਨ੍ਹਾਂ ਦੀ ਇੱਜਤ ਦੇ ਰਾਖੇ ਬਣਦੇ ਸਨ। ਜਦਕਿ ਅੱਜ ਅਕਾਲੀ ਅਖਵਾਉਣ ਵਾਲੇ ਹੀ ਜ਼ਰਵਾਣੇ ਬਣ ਬੈਠੇ ਹਨ, ਉਨ੍ਹਾਂ ਵਲੋਂ ਹੀ ਸਿੱਖ ਬੀਬੀਆਂ ਦੇ ਉੱਤੇ ਅਜਿਹੇ ਅੱਤਿਆਚਾਰ ਹੋ ਰਹੇ ਹਨ ਤਾਂ ਜਥੇਦਾਰ ਸਾਹਿਬ ਨੂੰ ਸਿੱਖ ਪਰੰਪਰਾਵਾਂ ਦੀ ਰਾਖੀ ਕਰਦੇ ਹੋਏ ਉਨ੍ਹਾਂ ਫਰਿਆਦੀ ਮਹਿਲਾਵਾਂ ਨੂੰ ਇਨਸਾਫ ਦੇਣਾ ਬਣਦਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਆਗੂ ਬੀਬੀ ਰੂਪ ਕੌਰ ਸੰਧੂ ਵਲੋਂ ਅੱਜ ਮੀਡੀਆ ਬਿਆਨ ਰਾਹੀਂ ਸਾਬਕਾ ਸਿੱਖਿਆ ਮੰਤਰੀ ’ਤੇ ਲਾਏ ਗਏ ਇਲਜ਼ਾਮਾਂ ਨੂੰ ਵੇਖਦੇ ਹੋਏ ਅਜਿਹਾ ਜਾਂਚ ਕਮਿਸ਼ਨ ਬਣਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬਟਾਲਾ ਦੇ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਚ 27 ਸਤੰਬਰ ਤੋਂ ਧਰਮ ਯੁੱਧ ਮੋਰਚਾ ਨਿਰੰਤਰ ਚੱਲ ਰਿਹਾ ਹੈ, ਜਿੱਥੇ 1 ਨਵੰਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੁਪਹਿਰ 2 ਤੋਂ 5 ਵਜੇ ਤੱਕ ਮਨਾਇਆ ਜਾਏਗਾ। ਇਸ ਮੌਕੇ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਭਾਈ ਕੁਲਵਿੰਦਰ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਹਰਤਾਜ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਝੜੋਲੀ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਬੰਦ ਹੋਣ ’ਤੇ ਕਿਸਾਨ ਯੂਨੀਅਨ ਵਲੋਂ ਧਰਨਾ ਅਗਲੀ ਖ਼ਬਰ ਡਾਕਟਰ ਹਰਜਿੰਦਰ ਸਿੰਘ ਜੱਜ ਦੀ ਅਗਵਾਈ ’ਚ ਕੈਮਿਸਟ ਯੂਨੀਅਨ ਦੀ ਮੀਟਿੰਗ
Ad Position 24