ਡਾਕਟਰ ਹਰਜਿੰਦਰ ਸਿੰਘ ਜੱਜ ਦੀ ਅਗਵਾਈ ’ਚ ਕੈਮਿਸਟ ਯੂਨੀਅਨ ਦੀ ਮੀਟਿੰਗ
ਘੁਮਾਣ, 30 ਅਕਤੂਬਰ (ਸਤਿੰਦਰ ਸਿੰਘ)-ਕਸਬਾ ਘੁਮਾਣ ਵਿਖੇ ਡਾਕਟਰ ਹਰਜਿੰਦਰ ਸਿੰਘ ਜੱਜ ਦੀ ਅਗਵਾਈ ’ਚ ਕੈਮਿਸਟ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਸਮੁੱਚੇ ਕੈਮਿਸਟ ਪੁੱਜੇ ਤੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾਕਟਰ ਹਰਜਿੰਦਰ ਸਿੰਘ ਜੱਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ ਚ ਜੋ ਹਾਲਾਤ ਚੱਲ ਰਹੇ ਉਸ ਨੂੰ ਦੇਖਦਿਆਂ ਹੋਇਆਂ ਸਮੁੱਚੇ ਕੈਮਿਸਟ ਆਪਣੇ ਪੇਸ਼ੇ ਨੂੰ ਪਵਿੱਤਰ ਰੱਖਣ ਤਾਂ ਜੋ ਕਿਸੇ ਦੀ ਉਂਗਲ ਉਨ੍ਹਾਂ ’ਤੇ ਨਾ ਉੱਠੇ।
ਘੁਮਾਣ, 30 ਅਕਤੂਬਰ (ਸਤਿੰਦਰ ਸਿੰਘ)-ਕਸਬਾ ਘੁਮਾਣ ਵਿਖੇ ਡਾਕਟਰ ਹਰਜਿੰਦਰ ਸਿੰਘ ਜੱਜ ਦੀ ਅਗਵਾਈ ’ਚ ਕੈਮਿਸਟ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਸਮੁੱਚੇ ਕੈਮਿਸਟ ਪੁੱਜੇ ਤੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾਕਟਰ ਹਰਜਿੰਦਰ ਸਿੰਘ ਜੱਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ ਚ ਜੋ ਹਾਲਾਤ ਚੱਲ ਰਹੇ ਉਸ ਨੂੰ ਦੇਖਦਿਆਂ ਹੋਇਆਂ ਸਮੁੱਚੇ ਕੈਮਿਸਟ ਆਪਣੇ ਪੇਸ਼ੇ ਨੂੰ ਪਵਿੱਤਰ ਰੱਖਣ ਤਾਂ ਜੋ ਕਿਸੇ ਦੀ ਉਂਗਲ ਉਨ੍ਹਾਂ ’ਤੇ ਨਾ ਉੱਠੇ। ਉਨ੍ਹਾਂ ਕਿਹਾ ਕਿ ਇਕ ਘਟਨਾ ਨੂੰ ਸਾਰੇ ਕੈਮਿਸਟਾਂ ਤੇ ਲਾਗੂ ਕਰਨਾ ਵੀ ਗਲਤ ਹੈ। ਸਰਕਾਰ ਤੇ ਵਿਭਾਗ ਨੂੰ ਚਾਹੀਦਾ ਹੈ ਕਿ ਜੋ ਗਲਤ ਕੰਮ ਕਰ ਰਹੇ ਹਨ ਉਨ੍ਹਾਂ ਤੇ ਸਖ਼ਤੀ ਕਰੇ। ਇਸ ਮੌਕੇ ਸਮੁੱਚੇ ਕੈਮਿਸਟਾਂ ਨੇ ਵਿਸ਼ਵਾਸ ਦਿਵਾਇਆ ਕਿ ਆਪਣੇ ਇਸ ਪਵਿੱਤਰ ਪੇਸ਼ੀ ਨੂੰ ਬਹਾਲ ਰੱਖਣ ਲਈ ਮਰਿਆਦਾ ਵਿਚ ਰਹਿਣਗੇ। ਇਸ ਮੌਕੇ ਡਾਕਟਰ ਰਣਜੀਤ ਸਿੰਘ ਬੇਦੀ ਨੇ ਕਿਹਾ ਕਿ ਸਮੁੱਚੇ ਕੈਮਿਸਟ ਆਪਣੀ ਜਿੰਮੇਵਾਰੀ ਨੂੰ ਤੰਨਦੇਹੀ ਨਾਲ ਨਿਭਾਅ ਰਹੇ ਹਨ। ਇਸ ਮੌਕੇ ਡਾ. ਸਤਨਾਮ ਸਿੰਘ ਕਲਸੀ, ਡਾ. ਕਰਮਵੀਰ ਸਿੰਘ, ਡਾ. ਨਿਤੀਸ਼ ਕੁਮਾਰ, ਡਾ. ਪਰਮਜੀਤ ਸਿੰਘ ਆਦਿ ਕੈਮਿਸਟ ਹਾਜ਼ਰ ਸਨ।