ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਪੁਰਾਣਾ ਸ਼ਾਲਾ ਵਿਖੇ ਮਹਿੰਦੀ ਮੁਕਾਬਲਾ ਕਰਵਾਇਆ
ਗੁਰਦਾਸਪੁਰ, 31 ਅਕਤੂਬਰ (ਅਸ਼ੋਕ ਸ਼ਰਮਾ)-ਬਾਬਾ ਮਿਹਰ ਸਿੰਘ ਮੈਮੋਰੀਅਲ ਗਰੁੱਪ ਆਫ ਇੰਸਟੀਟਿਊਟ ਦੇ ਐਜੂਕੇਸ਼ਨ ਤੇ ਨਰਸਿੰਗ ਵਿਭਾਗ ਵਿਖੇ ਕਰਵਾ ਚੌਥ ਦੇ ਤਿਉਹਾਰ ’ਤੇ ਮਹਿੰਦੀ ਪ੍ਰਤੀਯੋਗਿਤਾ ਕਰਵਾਈ ਗਈ I ਜਿਸ ਵਿਚ ਸੰਸਥਾ ਦੇ ਐਮ. ਡੀ ਸੁਰਿੰਦਰ ਕੌਰ, ਮੈਨੇਜਮੈਂਟ ਮੈਂਬਰ ਅਮਰਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਗੁਰਦਾਸਪੁਰ, 31 ਅਕਤੂਬਰ (ਅਸ਼ੋਕ ਸ਼ਰਮਾ)-ਬਾਬਾ ਮਿਹਰ ਸਿੰਘ ਮੈਮੋਰੀਅਲ ਗਰੁੱਪ ਆਫ ਇੰਸਟੀਟਿਊਟ ਦੇ ਐਜੂਕੇਸ਼ਨ ਤੇ ਨਰਸਿੰਗ ਵਿਭਾਗ ਵਿਖੇ ਕਰਵਾ ਚੌਥ ਦੇ ਤਿਉਹਾਰ ’ਤੇ ਮਹਿੰਦੀ ਪ੍ਰਤੀਯੋਗਿਤਾ ਕਰਵਾਈ ਗਈ I ਜਿਸ ਵਿਚ ਸੰਸਥਾ ਦੇ ਐਮ.ਡੀ ਸੁਰਿੰਦਰ ਕੌਰ, ਮੈਨੇਜਮੈਂਟ ਮੈਂਬਰ ਅਮਰਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਹਿੰਦੀ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਅਮਨਦੀਪ ਕੌਰ ਤੇ ਮਹਿਕ, ਦੂਜਾ ਸਥਾਨ ਗੁਰਲੀਨ ਕੌਰ ਤੇ ਜਸ਼ਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਕੋਮਲਪ੍ਰੀਤ ਕੌਰ ਤੇ ਸੰਦੀਪ ਕੌਰ ਨੇ ਹਾਸਲ ਕੀਤਾ I ਸੰਸਥਾ ਦੇ ਐਮ.ਡੀ ਮੈਡਮ ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣਾ ਦੀ ਹੌਸਲਾ ਅਫਜਾਈ ਕੀਤੀ I ਇਸ ਮੌਕੇ ਨਰਸਿੰਗ ਵਿਭਾਗ ਦੇ ਪ੍ਰਿੰਸੀਪਲ ਸਤਿੰਦਰ ਕੌਰ, ਐਜੂਕੇਸ਼ਨ ਵਿਭਾਗ ਦੇ ਕੋਆਰਡੀਨੇਟਰ ਰੇਨੂ ਬਾਲਾ ਤੇ ਸਮੂਹ ਸਟਾਫ ਹਾਜ਼ਰ ਸੀ। ਸੰਸਥਾ ਦੇ ਚੇਅਰਮੈਨ ਇ:ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਿਖੇ ਸੈਸ਼ਨ 2026-27 ਲਈ ਈ.ਟੀ.ਟੀ ਦੇ ਨਾਲ ਜੀ.ਐੱਨ.ਐੱਮ, ਏ.ਐੱਨ.ਐੱਮ, ਬੀ.ਐਸੀ. ਨਰਸਿੰਗ, ਓਟੀ, ਐਮਰਜੰਸੀ ਕਮ ਐਂਬੂਲੈਂਸ ਅਟੈਂਡੈਂਟ, ਨੈਨੀ ਕੇਅਰ, ਹੋਮ ਬੇਸਡ ਕੇਅਰ ਹੈਲਪਰ ਦੇ ਕੋਰਸ ਉਪਲੱਬਧ ਹਨ l ਇਛੁੱਕ ਵਿਦਿਆਰਥੀਆਂ ਕਾਲਜ ਵਿਚ ਸਥਾਪਿਤ ਹੈਲਪ ਡੈਸਕ ਤੋ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬੀ.ਐਮ.ਐਸ.ਐਮ ਗਰੁੱਪ ਆਫ ਇੰਸਟੀਚਿਊਟ ਪੁਰਾਣਾ ਸ਼ਾਲਾ ਅਤੇ ਕਲਾਨੌਰ ਸਰਹੱਦੀ ਅਤੇ ਪੈਂਡੂ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦੇ ਕੇ ਆਪਣਾ ਵ਼ਡਮੁੱਲਾ ਯੋਗਦਾਨ ਪਾ ਰਿਹਾ ਹੈ। ਜਿਸ ਵਿਚ ਵਿਦਿਆਰਥੀ ਬਾਹਰੀ ਰਾਜਾਂ ਅਤੇ ਜਿਲਿਆ ਤੋਂ ਆ ਕੇ ਸੰਸਥਾ ਦੀਆਂ ਚੰਗੀਆਂ ਹੋਸਟਲ ਸਹੂਲਤਾਂ ਤੋਂ ਲਾਭ ਲੈਂਦੇ ਹੋਏ ਵੱਖ-ਵੱਖ ਕੋਰਸਾਂ ਵਿੱਚ ਚੰਗੀ ਸਿੱਖਿਆ ਲੈ ਰਹੇ ਹਨ ।