01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜਥੇਦਾਰ ਬਾਬਾ ਨਾਮਦੇਵ ਜੀ ਗੁਰਦੁਆਰਾ ਬੋਹੜੀ ਸਾਹਿਬ ਵਾਲਿਆਂ ਵਲੋਂ ਪੁਸਤਕ ‘ਜੀਵਨ ਗਾਥਾ ਸੰਤ ਬਾਬਾ ਸ਼ਿਵ ਜੀ’ ਰਿਲੀਜ਼

ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ 38ਵੇਂ ਬਰਸੀ ਸਮਾਗਮ ਮੌਕੇ ਲੇਖਕ ਕੰਵਲ ਕੁਲਵਿੰਦਰ ਸਿੰਘ ਪੰਨੂੰ ਵਲੋਂ ਲਿਖੀ ਗਈ ਪੁਸਤਕ ‘ਜੀਵਨ ਗਾਥਾ ਸੰਤ ਬਾਬਾ ਸ਼ਿਵ ਜੀ’ ਜਥੇਦਾਰ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਵਾਲਿਆਂ ਵਲੋਂ ਰਿਲੀਜ਼ ਕੀਤੀ ਗਈ। ਪੁਸਤਕ ’ਚ ਸੰਤ ਬਾਬਾ ਸ਼ਿਵ ਜੀ ਦੇ ਮੁਢਲੇ ਜੀਵਨ, ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਸਾਥ ਤੇ ਆਪਣੇ ਜੀਵਨ ’ਚ ਕਰਵਾਈ ਗਈ ਕਾਰ ਸੇਵਾ ਦਾ ਵਰਨਣ ਕੀਤਾ ਗਿਆ ਹੈ।

Ad Position 21
No active advertisement
ਪੁਸਤਕ ਰਿਲੀਜ਼ ਕਰਨ ਮੌਕੇ ਸੰਤ ਬਾਬਾ ਨਾਮਦੇਵ ਜੀ ਤੇ ਹੋਰ। ਅਜੀਤ ਤਸਵੀਰ 01-11-2026
ਬਟਾਲਾ, 31 ਅਕਤੂਬਰ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ 38ਵੇਂ ਬਰਸੀ ਸਮਾਗਮ ਮੌਕੇ ਲੇਖਕ ਕੰਵਲ ਕੁਲਵਿੰਦਰ ਸਿੰਘ ਪੰਨੂੰ ਵਲੋਂ ਲਿਖੀ ਗਈ ਪੁਸਤਕ ‘ਜੀਵਨ ਗਾਥਾ ਸੰਤ ਬਾਬਾ ਸ਼ਿਵ ਜੀ’ ਜਥੇਦਾਰ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਵਾਲਿਆਂ ਵਲੋਂ ਰਿਲੀਜ਼ ਕੀਤੀ ਗਈ। ਪੁਸਤਕ ’ਚ ਸੰਤ ਬਾਬਾ ਸ਼ਿਵ ਜੀ ਦੇ ਮੁਢਲੇ ਜੀਵਨ, ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਸਾਥ ਤੇ ਆਪਣੇ ਜੀਵਨ ’ਚ ਕਰਵਾਈ ਗਈ ਕਾਰ ਸੇਵਾ ਦਾ ਵਰਨਣ ਕੀਤਾ ਗਿਆ ਹੈ। ਬਾਬਾ ਸ਼ਿਵ ਜੀ ਵਲੋਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਹੁਕਮਾਂ ’ਤੇ ਗੁਰਦੁਆਰਾ ਬੋਹੜੀ ਸਾਹਿਬ ਵਿਖੇ 24 ਘੰਟੇ ਸੰਗਤ ਦੀ ਸੇਵਾ ਲਈ ਲੰਗਰ ਚਲਾਇਆ ਗਿਆ। ਥੋੜੇ ਸਮੇਂ ’ਚ ਹੀ ਬਾਬਾ ਜੀ ਵਲੋਂ 6 ਗੁਰਦੁਆਰਿਆਂ ਦੀਆਂ ਸੁੰਦਰ ਇਮਾਰਤਾਂ ਦੀ ਸੇਵਾ ਕਰਵਾਈ। ਸਾਰੇ ਗੁਰਦੁਆਰਿਆਂ ਵਿਚ ਲੰਗਰ ਹਾਲ ਬਣਾਏ। ਬਾਉਲੀ ਸਾਹਿਬ ਦੀ ਸੇਵਾ ਕਰਵਾਈ ਤੇ ਪੰਜ ਗੁਰਦੁਆਰਿਆਂ ਦੇ ਗੁੰਬਦਾਂ ਉਪਰ ਸੋਨਾ ਲਗਵਾਇਆ ਗਿਆ। ਪੁਸਤਕ ’ਚ ਬਾਬਾ ਜੀ ਵਲੋਂ ਸਾਦਾ ਜੀਵਨ ਬਤੀਤ ਕਰਦਿਆਂ ਬਿਨ੍ਹਾਂ ਕਿਸੇ ਭੇਖ ਦੇ ਵੈਸ਼ਨੋ ਬਿਰਤੀ ਧਾਰ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਵਲੋਂ ਕੀਤੇ ਗਏ ਬਚਨਾਂ ਦਾ ਵਰਨਣ ਇਸ ਪੁਸਤਕ ਵਿਚ ਕੀਤਾ ਗਿਆ । ਇਸ ਮੌਕੇ ਬਾਬਾ ਸਰਬਜੀਤ ਸਿੰਘ ਭਾਗੋਵਾਲ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ, ਪ੍ਰੋ. ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ-ਏ-ਪੰਜਾਬ ਕਲਚਰ ਪ੍ਰਮੋੋਸ਼ਨ ਕੌਸਲ ਬਟਾਲਾ, ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਇੰਜੀ: ਸਰਵਣ ਸਿੰਘ ਸੱਖੋਵਾਲ, ਲੈਕਚਰਾਰ ਦਿਲਬਾਗ ਸਿੰਘ ਪੱਡਾ, ਮਾਸਟਰ ਮਹਾਂਬੀਰ ਸਿੰਘ ਰੰਧਾਵਾ, ਹੀਰਾ ਸਿੰਘ ਕੈਨੇਡਾ, ਦਿਲਬਾਗ ਸਿੰਘ ਬਾਲੇਵਾਲ, ਨਰਿਪਜੀਤ ਸਿੰਘ ਜੌਹਲ, ਗੁਰਦੀਪ ਸਿੰਘ ਸਾਰਚੂਰ, ਕੁਲਵੰਤ ਸਿੰਘ, ਸਤਨਾਮ ਸਿੰਘ ਭਾਗੋਵਾਲ, ਕੁਲਦੀਪ ਸਿੰਘ ਉਗਰੇਵਾਲ, ਸਮਸ਼ੇਰ ਸਿੰਘ ਮਲਕਪੁਰ, ਹਰਜੀਉ ਹਰਕੀਰਤ ਸਿੰਘ ਪੰਨੂੰ, ਤਰਜਿੰਦਰ ਸਿੰਘ ਰੰਧਾਵਾ, ਜਸਕੀਰਤ ਸਿੰਘ ਕੰਗ, ਰਾਜਨਪ੍ਰੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਜੌਹਲ, ਬਿਧੀ ਸਿੰਘ ਬਾਲੇਵਾਲ ਅਤੇ ਦਿਲਬਾਗ ਸਿੰਘ ਪਹਿਲਵਾਨ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ’ਚ ਇੰਟਰ-ਹਾਊਸ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਦਾਣਾ ਮੰਡੀ ’ਚ ਹੋ ਰਹੀ ਹੈ ਵੱਡੀ ਲੁੱਟ ਖਸੁੱਟ-ਸਾਬਕਾ ਵਿਧਾਇਕ ਲੋਧੀਨੰਗਲ ਦਾਣਾ ਮੰਡੀਆਂ ਅੰਦਰ ਖੁੱਲ੍...
Ad Position 24