ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 116 ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਦੀ ਵੰਡ
ਡੇਰਾ ਬਾਬਾ ਨਾਨਕ, 1 ਨਵੰਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਸਿੱਖੀ ਸੇਵਾ ਮਿਸ਼ਨ ਯੂ. ਕੇ’ ਵਲੋਂ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਕੈਂਪਾਂ ਦੀ ਲੜੀ ਤਹਿਤ ਪਿੰਡ ਘਾੜਕੀਆਂ ਵਿਖੇ ਅੱਖਾਂ ਦਾ ਕੈਂਪ ਲਗਾਇਆ ਗਿਆ।
ਡੇਰਾ ਬਾਬਾ ਨਾਨਕ, 1 ਨਵੰਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਸਿੱਖੀ ਸੇਵਾ ਮਿਸ਼ਨ ਯੂ.ਕੇ’ ਵਲੋਂ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਡੇਰਾ ਬਾਬਾ ਨਾਨਕ ਦੇ ਪ੍ਰਬੰਧਾਂ ਹੇਠ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਕੈਂਪਾਂ ਦੀ ਲੜੀ ਤਹਿਤ ਪਿੰਡ ਘਾੜਕੀਆਂ ਵਿਖੇ ਅੱਖਾਂ ਦਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸਾਬਕਾ ਆਪਥਾਲਮਿਕ ਅਫਸਰ ਨਰਿੰਦਰ ਕੁਮਾਰ ਵਲੋਂ ਅਧੁਨਿਕ ਤਕਨੀਕ ਰਾਹੀਂ 116 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜਾਂ ਨੂੰ ਮਿਸ਼ਨ ਵੱਲੋਂ ਦਵਾਈਆਂ ਤੇ ਮੁਫ਼ਤ ਐਨਕਾਂ ਦੀ ਵੰਡ ਕੀਤੀ ਗਈ। ਜਿਕਰਯੋਗ ਹੈ ਕਿ ‘ਸਿੱਖੀ ਸੇਵਾ ਮਿਸ਼ਨ ਯੂ.ਕੇ.’ ਦੇ ਚੇਅਰਮੈਨ ਰਾਜਬੀਰ ਸਿੰਘ ਕੁਲਾਰ ਵਲੋਂ ਵੱਡਾ ਉਪਰਾਲਾ ਕਰਦਿਆਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਹਰ ਮਹੀਨੇ 2 ਕੈਂਪ ਲਗਾਏ ਜਾ ਰਹੇ ਹਨ ਜਦ ਕਿ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਦੀ ਅਗਵਾਈ ’ਚ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਦੇ ਪ੍ਰਬੰਧਾਂ ਹੇਠ ਚਲਾਏ ਜਾ ਰਹੇ ‘ਧੰਨ ਗੁਰੂ ਨਾਨਕ ਫਰੀ ਆਈ ਕੇਅਰ ਸੈਂਟਰ’ ਵਿਖੇ ਮਰੀਜਾਂ ਲਈ ਮੁਫ਼ਤ ਐਨਕਾਂ ਅਤੇ ਦਵਾਈਆਂ ਦੀ ਸਹੂਲਤ ਹਾਸਲ ਹੈ। ਇਸ ਮੌਕੇ ਡਾ. ਸਰਦੂਲ ਸਿੰਘ, ਗੁਰਮੀਤ ਸਿੰਘ ਤੋ ਇਲਾਵਾ ਸਮੂਹ ਮੈਂਬਰ ਪੰਚਾਇਤ ਵੀ ਹਾਜਰ ਸਨ।