02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪਿੰਡ ਦਾਊਵਾਲ ਦੇ 177 ਪਰਿਵਾਰਾਂ ਨੂੰ ਵੰਡੀਆਂ ਰਜਿਸਟਰੀਆਂ

ਗੁਰਦਾਸਪੁਰ, 1 ਨਵੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਦਾਊਵਾਲ ’ਚ ਪਿੰਡ ਦੇ ਸਰਪੰਚ ਬਲਵਿੰਦਰ ਪਾਲ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮ ਦੌਰਾਨ ਲਾਲ ਲਕੀਰ ਅੰਦਰ ਰਹਿੰਦੇ 177 ਪਰਿਵਾਰਾਂ ਨੂੰ ਅਸਲੀ ਤੌਰ ’ਤੇ ਮਾਲਕ ਬਣਾ ਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਮਾਲ ਮਹਿਕਮੇ ਅਧਿਕਾਰੀਆਂ ਸਮੇਤ ਤੇ ਹੋਰ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਵਿਚ ਰਜਿਸਟਰੀਆਂ ਵੰਡੀਆਂ । ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਪਰਾਲਾ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਹਕੀਕਤ ਤੌਰ ’ਤੇ ਪੱਕੇ ਮਾਲਕ ਬਣਾ ਦਿੱਤਾ ਤੇ ਇਨ੍ਹਾਂ ਰਜਿਸਟਰੀਆਂ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਬੈਂਕਾਂ ਵਿਚੋਂ ਕਰਜ਼ਾ ਤੇ ਹੋਰ ਕੰਮਾਂ ਵਾਸਤੇ ਵਰਤੀਆਂ ਜਾ ਸਕਦੀਆਂ ਹਨ ।

Ad Position 21
No active advertisement
ਅਜੀਤ ਡੈਸਕ 02-11-2026
ਗੁਰਦਾਸਪੁਰ, 1 ਨਵੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਦਾਊਵਾਲ ’ਚ ਪਿੰਡ ਦੇ ਸਰਪੰਚ ਬਲਵਿੰਦਰ ਪਾਲ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮ ਦੌਰਾਨ ਲਾਲ ਲਕੀਰ ਅੰਦਰ ਰਹਿੰਦੇ 177 ਪਰਿਵਾਰਾਂ ਨੂੰ ਅਸਲੀ ਤੌਰ ’ਤੇ ਮਾਲਕ ਬਣਾ ਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਮਾਲ ਮਹਿਕਮੇ ਅਧਿਕਾਰੀਆਂ ਸਮੇਤ ਤੇ ਹੋਰ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਵਿਚ ਰਜਿਸਟਰੀਆਂ ਵੰਡੀਆਂ । ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਪਰਾਲਾ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਹਕੀਕਤ ਤੌਰ ’ਤੇ ਪੱਕੇ ਮਾਲਕ ਬਣਾ ਦਿੱਤਾ ਤੇ ਇਨ੍ਹਾਂ ਰਜਿਸਟਰੀਆਂ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਬੈਂਕਾਂ ਵਿਚੋਂ ਕਰਜ਼ਾ ਤੇ ਹੋਰ ਕੰਮਾਂ ਵਾਸਤੇ ਵਰਤੀਆਂ ਜਾ ਸਕਦੀਆਂ ਹਨ । ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਗੁਰਦਾਸਪੁਰ ਕਿਰਨਦੀਪ ਕੌਰ ਜੋਹਲ, ਪਟਵਾਰੀ ਅਮਰਜੀਤ ਸਿੰਘ, ਪਟਵਾਰੀ ਮਨਜੀਤ ਸਿੰਘ , ਸਰਪੰਚ ਪ੍ਰਮੋਦ ਸਿੰਘ ਸਲਾਰੀਆ, ਸਰਪੰਚ ਜੋਗਿੰਦਰ ਪਾਲ ਜਗਤਪੁਰ, ਸੁਰਜੀਤ ਸਿੰਘ ਸੈਣੀ, ਸਤਨਾਮ ਸਿੰਘ ਆਦਿ ਹਾਜ਼ਰ ਸਨ । ਅਖੀਰ ਵਿਚ ਸਰਪੰਚ ਬਲਵਿੰਦਰ ਪਾਲ ਨੇ ਪਹੁੰਚੀਆਂ ਸ਼ਖਸੀਅਤਾਂ ਤੇ ਅਫ਼ਸਰਾਂ ਤੇ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ : ਸਿੱਖਿਆ ਸ਼ਾਸਤਰੀ ਜਸਪਾਲ ਸਿੰਘ ਪੱਡਾ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਮਾਣਿਆ ਪਿਕਨਿਕ ਦਾ ਆਨੰਦ
Ad Position 24