ਆਰ.ਡੀ. ਖੋਸਲਾ ਸਕੂਲ ’ਚ ਸਜਿਆ ਦੀਵਾਲੀ ਉਤਸਵ ਦਾ ਰੰਗਾਰੰਗ ਮੇਲਾ
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਖੁਸ਼ੀਆਂ ਨੂੰ ਉਤਸ਼ਾਹ, ਉਮੰਗ ਅਤੇ ਸਿਰਜਣਾਤਮਕਤਾ ਨਾਲ ਮਨਾਉਣ ਦੇ ਉਦੇਸ਼ ਨਾਲ ਆਰ. ਡੀ.
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਖੁਸ਼ੀਆਂ ਨੂੰ ਉਤਸ਼ਾਹ, ਉਮੰਗ ਅਤੇ ਸਿਰਜਣਾਤਮਕਤਾ ਨਾਲ ਮਨਾਉਣ ਦੇ ਉਦੇਸ਼ ਨਾਲ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ‘ਦੀਵਾਲੀ ਫੈਸਟਿਵ ਫਿਏਸਟਾ’ ਦਾ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਦਾ ਸ਼ੁਭ ਆਰੰਭ ਸਕੂਲ ਚੇਅਰਮੈਨ ਸ੍ਰੀ ਅਰਵਿੰਦ ਖੋਸਲਾ, ਪ੍ਰਧਾਨ ਸ੍ਰੀ ਅਜੈ ਖੋਸਲਾ, ਪ੍ਰਿੰਸੀਪਲ ਡਾ. ਬਿੰਦੂ ਭੱਲਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਵਰਿੰਦਰ ਕਾਂਸਰਾ, ਸ੍ਰੀਮਤੀ ਮੋਨਿਕਾ ਖੋਸਲਾ ਤੇ ਸ੍ਰੀਮਤੀ ਮਨੀਸ਼ਾ ਖੋਸਲਾ ਵਲੋਂ ਕੀਤਾ ਗਿਆ। ਸਕੂਲ ਦੇ ਵਿਹੜੇ ਵਿਚ ਸਜੇ ਇਸ ਉਤਸਵ ਨੇ ਵਿਦਿਆਰਥੀਆਂ ਦੀ ਪ੍ਰਤਿਭਾ, ਸੱਭਿਆਚਾਰਕ ਵਿਰਾਸਤ ਤੇ ਉੱਦਮਸ਼ੀਲਤਾ ਦਾ ਇਕ ਮਨਮੋਹਕ ਸੰਗਮ ਪੇਸ਼ ਕੀਤਾ। ਸਕੂਲ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਵੀ ਇਸ ਉਤਸਵ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਮਾਪਿਆਂ ਦੀ ਹਾਜ਼ਰੀ ਅਤੇ ਹੌਸਲਾ-ਅਫ਼ਜ਼ਾਈ ਨੇ ਵਿਦਿਆਰਥੀਆਂ ਦੇ ਉਤਸ਼ਾਹ ਵਿਚ ਵਾਧਾ ਕੀਤਾ। ਸਕੂਲ ਚੇਅਰਮੈਨ ਸ੍ਰੀ ਅਰਵਿੰਦ ਖੋਸਲਾ, ਪ੍ਰੈਜ਼ੀਡੈਂਟ ਸ੍ਰੀ ਅਜੈ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਤੇ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਉਨ੍ਹਾਂ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਕ੍ਰਾਫਟ ਅਧਿਆਪਕਾਂ ਰਾਧਾ ਮਹਾਜਨ, ਨਵੀਨ ਕੁਮਾਰ, ਅਨੀਤਾ, ਰਜਿੰਦਰ ਕੌਰ, ਦੀਪਿਕਾ ਸ਼ਰਮਾ, ਰੀਤੂ, ਡਿੰਪਲਪ੍ਰੀਤ ਕੌਰ, ਵਨੀਤਾ ਖੰਨਾ ਅਤੇ ਮਨੂ ਕੁਮਾਰੀ ਦੀ ਸ਼ਲਾਘਾ ਕੀਤੀ।