04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਭੋਗ ’ਤੇ ਵਿਸ਼ੇਸ਼ : ਹੈੱਡ: ਮਾਸਟਰ ਨਿਰਮਲ ਸਿੰਘ ਸਹਾਰੀ

ਵਡਾਲਾ ਬਾਂਗਰ- ਹੈੱਡ ਮਾਸਟਰ ਨਿਰਮਲ ਸਿੰਘ ਸਹਾਰੀ ਦਾ ਜਨਮ 1942 ਵਿਚ ਪਿਤਾ ਸੋਹਣ ਸਿੰਘ ਘੁੰਮਣ ਤੇ ਮਾਤਾ ਗੁਰਬਚਨ ਕੌਰ ਦੇ ਘਰ ਪਿੰਡ ਸਹਾਰੀ ਵਿਖੇ ਹੋਇਆ। ਉਨ੍ਹਾਂ ਮੈਟ੍ਰਿਕ ਤੱਕ ਦੀ ਪੜ੍ਹਾਈ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸਕੂਲ ਬੁਰਜ ਸਾਹਿਬ ਧਾਰੀਵਾਲ ਤੋਂ ਕੀਤੀ ਤੇ ਜੇ.

Ad Position 21
No active advertisement
ਹੈੱਡ: ਮਾਸਟਰ ਨਿਰਮਲ ਸਿੰਘ ਸਹਾਰੀ 04-11-2026
ਵਡਾਲਾ ਬਾਂਗਰ- ਹੈੱਡ ਮਾਸਟਰ ਨਿਰਮਲ ਸਿੰਘ ਸਹਾਰੀ ਦਾ ਜਨਮ 1942 ਵਿਚ ਪਿਤਾ ਸੋਹਣ ਸਿੰਘ ਘੁੰਮਣ ਤੇ ਮਾਤਾ ਗੁਰਬਚਨ ਕੌਰ ਦੇ ਘਰ ਪਿੰਡ ਸਹਾਰੀ ਵਿਖੇ ਹੋਇਆ। ਉਨ੍ਹਾਂ ਮੈਟ੍ਰਿਕ ਤੱਕ ਦੀ ਪੜ੍ਹਾਈ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸਕੂਲ ਬੁਰਜ ਸਾਹਿਬ ਧਾਰੀਵਾਲ ਤੋਂ ਕੀਤੀ ਤੇ ਜੇ.ਬੀ.ਟੀ. ਸੈਂਟਰ ਤੁਗਲਵਾਲ ਤੋਂ ਕਰਕੇ 1960 ਸਰਕਾਰੀ ਪ੍ਰਾਇਮਰੀ ਸਕੂਲ ਕੈਲੇ ਕਲਾਂ ਵਿਚ ਆਪਣੇ ਅਧਿਆਪਕ ਕਿੱਤੇ ਦੀ ਸ਼ੁਰੂਆਤ ਕੀਤੀ। ਉਹ ਸਰਕਾਰੀ ਪ੍ਰਾਇਮਰੀ ਸਕੂਲ ਭੋਜਰਾਜ, ਦੂਲਾਨੰਗਲ ਤੇ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਨਾਰਵਾਂ ਤੋਂ 2000 ਵਿਚ ਸੇਵਾ ਮੁਕਤ ਹੋਏ। ਉਨ੍ਹਾਂ ਦੀ ਅਗਵਾਈ ਵਿਚ ਡਾਕਟਰ ਵਿਜੇ ਸਤਬੀਰ ਸਿੰਘ ਬਾਠ, ਚੇਅਰਮੈਨ ਤਖ਼ਤ ਸ੍ਰੀ ਹਜੂਰ ਸਾਹਿਬ (ਬੋਰਡ ਨਾਂਦੇੜ), ਗਿਆਨੀ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਅਨੇਕਾਂ ਨਾਮਵਾਰ ਸ਼ਖ਼ਸੀਅਤਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਤੋਂ ਪੜ੍ਹੇ ਵਿਦਿਆਰਥੀ ਵੱਖ-ਵੱਖ ਮਹਿਕਮਿਆਂ ਵਿਚ ਨੌਕਰੀਆਂ ਕਰਕੇ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਤੇ ਕਈ ਨੌਕਰੀਆਂ ਕਰ ਰਹੇ ਹਨ। ਉਹ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਦੇ ਤੇ ਪੂਰਨ ਨਿੱਤਨੇਮੀ ਸਨ। ਉਨ੍ਹਾਂ ਆਪਣੇ ਪਿੰਡ ਸਹਾਰੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਤੇ ਸਰਬੱਤ ਦੇ ਭਲੇ ਲਈ 1993 ਵਿਚ 7 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਕੀਤਾ ਜੋ ਹੁਣ ਤੱਕ ਹਰ ਸਾਲ ਕਰਵਾਇਆ ਜਾਂਦਾ ਹੈ। ਉਹ ਸਮਾਜ ਸੇਵੀ ਕੰਮਾਂ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਸਨ ਤੇ ਹਰੇਕ ਲੋਕ ਭਲਾਈ ਕੰਮ ਵਿਚ ਮੂਹਰੇ ਹੋ ਕੇ ਅਗਵਾਈ ਕਰਦੇ ਸਨ। ਉਹ ਪੂਰਨ ਨਿੱਤਨੇਮੀ ਸਨ ਤੇ ਕਈ ਬਾਣੀਆਂ ਦਾ ਪਾਠ ਉਨ੍ਹਾਂ ਨੂੰ ਜੁਬਾਨੀ ਕੰਠ ਸੀ। ਉਨ੍ਹਾਂ ਦਾ ਵਿਆਹ 1961 ਵਿਚ ਬੀਬੀ ਅਮਰਜੀਤ ਕੌਰ ਜੌੜਾ ਸੰਘਾ ਨਾਲ ਹੋਇਆ। ਉਨ੍ਹਾਂ ਦੇ ਘਰ 4 ਪੁੱਤਰ ਪੈਦਾ ਹੋਏ। ਉਨ੍ਹਾਂ ਦਾ ਵੱਡਾ ਸਪੁੱਤਰ ਪਿੰਡ ਸਹਾਰੀ ਦਾ ਸਰਪੰਚ ਹੈ ਤੇ ਬਾਕੀ ਵੀ ਮਿਹਨਤ ਕਰਕੇ ਵਧੀਆ ਜ਼ਿੰਦਗੀ ਜੀਅ ਰਹੇ ਹਨ। ਅੱਜ ਇਹ ਘੁੰਮਣ ਪਰਿਵਾਰ ਇਲਾਕੇ ਵਿਚ ਇਕ ਵੱਖਰੀ ਪਹਿਚਾਣ ਰੱਖਣਾ ਹੈ। ਹੈੱਡ ਨਿਰਮਲ ਸਿੰਘ ਦੀ ਸਾ. ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ, ਸਾ. ਮੰਤਰੀ ਸੁੱਚਾ ਸਿੰਘ ਲੰਗਾਹ ਸਮੇਤ ਹੋਰ ਨਾਮਵਾਰ ਸਿਆਸਤਦਾਨਾਂ ਨਾਲ ਡੂੰਘੀ ਨੇੜਤਾ ਸੀ। ਉਹ ਮੂਹਰੇ ਹੋ ਕੇ ਹਰੇਕ ਮੁਹਿੰਮ ਵਿਚ ਵਿਚਰੇ। ਉਹ ਸਮੇਂ-ਸਮੇਂ ’ਤੇ ਲੋੜਵੰਦਾਂ ਅਤੇ ਗਰੀਬਾਂ ਦੀ ਖੂਬ ਮਾਲੀ ਮਦਦ ਕਰਦੇ ਰਹਿੰਦੇ ਸਨ। ਡੂੰਘੀ ਰਾਜਸੀ ਸਮਝ ਤੇ ਸੂਝ-ਬੂਝ ਰੱਖਣ ਵਾਲੀ ਇਸ ਸ਼ਖ਼ਸੀਅਤ ਨੂੰ ਮੌਤ ਰੂਪੀ ਦੈਂਤ 26 ਅਕਤੂਬਰ ਵਾਲੇ ਦਿਨ ਸਾਥੋਂ ਸਦਾ ਲਈ ਖੋਹ ਕੇ ਲੈ ਗਿਆ ਤੇ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਨਮਿੱਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਸਹਾਰੀ ਵਿਖੇ ਹੋਵੇਗੀ । ਦਤਵਿੰਦਰ ਸਿੰਘ ਭੁੰਬਲੀ
Ad Position 22
No active advertisement
ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ ’ਚ ਚੋਰੀ ਅਗਲੀ ਖ਼ਬਰ ਅਲਾਈਡ ਹੈਲਥ ਕੇਅਰ ਕੋਰਸਾਂ ’ਚ ਦਾਖ਼ਲੇ ਦੀ ਆਖਰੀ ਮਿਤੀ 15 ਤੱਕ ਵਧੀ
Ad Position 24