05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬਹਾਦਰਪੁਰ ਰਜੋਆ ਦਾਣਾ ਮੰਡੀਆਂ ਦੇ ਆੜ੍ਹਤੀਆਂ ਨੇ ਸ਼ੈਲਰ ਮੂਹਰੇ ਧਰਨਾ ਲਗਾਇਆ

ਸ੍ਰੀ ਹਰਿਗੋਬਿੰਦਪੁਰ, 4 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਦਾਣਾ ਮੰਡੀ ਬਹਾਦਰਪੁਰ ਰਜੋਆ ਦੇ ਆੜ੍ਹਤੀਆਂ ਵਲੋਂ ਸਰਕਾਰ ਵਲੋਂ ਖ਼ਰੀਦ ਗਏ ਝੋਨੇ ਦੀਆਂ ਬੋਰੀਆਂ ਦੀਆਂ ਢੋਆ-ਢੁਆਈ ਸਮੇਂ ਸਿਰ ਨਾ ਹੋਣ ਤੋਂ ਪ੍ਰੇਸ਼ਾਨ ਹੋ ਕਿ ਆੜ੍ਹਤੀਆਂ ਵਲੋਂ ਬਹਾਦਰਪੁਰ ਰਜੋਆ ਵਿਖੇ ਸਥਿਤ ਇਕ ਨਿੱਜੀ ਸ਼ੈਲਰ ਮੂਹਰੇ ਧਰਨਾ ਲਗਾ ਕਿ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਆੜ੍ਹਤੀਏ ਦਲਜਿੰਦਰ ਸਿੰਘ ਪਿੰਡਾ ਰੋੜੀ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਬਹਾਦਪੁਰ ਰਜੋਆ ਦਾਣਾ ਮੰਡੀ ਵਿਚ ਬੋਰੀਆਂ ਢੋਆ-ਢੁਆਈ ਨਾ ਹੋਣ ਕਾਰਨ ਇੱਥੇ ਸਥਿਤ ਇਕ ਨਿੱਜੀ ਸ਼ੈਲਰ ਦੇ ਗੇਟ ਮੂਹਰੇ ਧਰਨਾ ਲਗਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਸ੍ਰੀ ਹਰਿਗੋਬਿੰਦਪੁਰ, 4 ਨਵੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਦਾਣਾ ਮੰਡੀ ਬਹਾਦਰਪੁਰ ਰਜੋਆ ਦੇ ਆੜ੍ਹਤੀਆਂ ਵਲੋਂ ਸਰਕਾਰ ਵਲੋਂ ਖ਼ਰੀਦ ਗਏ ਝੋਨੇ ਦੀਆਂ ਬੋਰੀਆਂ ਦੀਆਂ ਢੋਆ-ਢੁਆਈ ਸਮੇਂ ਸਿਰ ਨਾ ਹੋਣ ਤੋਂ ਪ੍ਰੇਸ਼ਾਨ ਹੋ ਕਿ ਆੜ੍ਹਤੀਆਂ ਵਲੋਂ ਬਹਾਦਰਪੁਰ ਰਜੋਆ ਵਿਖੇ ਸਥਿਤ ਇਕ ਨਿੱਜੀ ਸ਼ੈਲਰ ਮੂਹਰੇ ਧਰਨਾ ਲਗਾ ਕਿ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਆੜ੍ਹਤੀਏ ਦਲਜਿੰਦਰ ਸਿੰਘ ਪਿੰਡਾ ਰੋੜੀ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਬਹਾਦਪੁਰ ਰਜੋਆ ਦਾਣਾ ਮੰਡੀ ਵਿਚ ਬੋਰੀਆਂ ਢੋਆ-ਢੁਆਈ ਨਾ ਹੋਣ ਕਾਰਨ ਇੱਥੇ ਸਥਿਤ ਇਕ ਨਿੱਜੀ ਸ਼ੈਲਰ ਦੇ ਗੇਟ ਮੂਹਰੇ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੰਡੀ ’ ਚ ਬਾਹਰਲੀ ਮੰਡੀ ਵਿਚੋਂ ਆਰ.ਓ. ਵਲੋਂ ਝੋਨੇ ਦੀ ਢੋਆ-ਢੁਆਈ ਦੇ ਠੇਕਾ ਨਾ ਹੋਣ ਕਾਰਨ ਇੱਥੋਂ ਦੇ ਨਿੱਜੀ ਸ਼ੈਲਰ ਵਲੋਂ ਸਾਡੀ ਮੰਡੀ ਵਿਚੋਂ ਝੋਨੇ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾ-ਮਾਤਰ ਕੀਤੀ ਜਾ ਰਹੀ ਹੈ ਜਿਸ ਕਾਰਨ ਸਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਬਹਾਦਪੁਰ ਰਜੋਆ ਦਾਣਾ ਮੰਡੀ ਵਿਚ ਝੋਨੇ ਦੀ ਲਿਫ਼ਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਨੱਥਾ ਸਿੰਘ, ਸ਼ਿਵਦੇਵ ਸਿੰਘ, ਦਲਜਿੰਦਰ ਸਿੰਘ, ਦਲਜਿੰਦਰ ਵੀਰ ਸਿੰਘ, ਅਰਜੁਨ ਸਿੰਘ, ਬਿਕਰਮਜੀਤ ਸਿੰਘ, ਕਾਬਲ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ. ਦੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ-ਪੀ.ਐੱਸ. ਸੰਧੂ ਅਗਲੀ ਖ਼ਬਰ ਵਾਰਡ ਨੰਬਰ 19 ਦੇ ਵਾਸੀਆਂ ਵਲੋਂ ਵਿਧਾਇਕ ਸ਼ੈਰੀ ਕਲਸੀ ਦਾ ਬਟਾਲਾ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24