ਪਿੰਡ ਸੋਹਲ ਵਿਖੇ ਕਬਾੜ ਦੀ ਦੁਕਾਨ ਤੋਂ ਪਿੱਤਲ ਤੇ ਤਾਂਬਾ ਚੋਰੀ
ਧਾਰੀਵਾਲ, 4 ਨਵੰਬਰ (ਸਵਰਨ ਸਿੰਘ)- ਪਿੰਡ ਸੋਹਲ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਇਕ ਕਬਾੜ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਲੱਖ ਰੁਪਏ ਦੀ ਕੀਮਤ ਦਾ ਪਿੱਤਲ ਤੇ ਤਾਂਬਾ ਚੋਰੀ ਕੀਤਾ ਗਿਆ। ਪੀੜਤ ਦੁਕਾਨਦਾਰ ਗੁਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਤਰੀਜਾ ਨਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ।
ਦ
ਦੁਕਾਨ ’ਚ ਖਿਲਰਿਆ ਪਿਆ ਸਾਮਾਨ। ਤਸਵੀਰ : ਸਵਰਨ ਸਿੰਘ
05-11-2026
ਧਾਰੀਵਾਲ, 4 ਨਵੰਬਰ (ਸਵਰਨ ਸਿੰਘ)- ਪਿੰਡ ਸੋਹਲ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਇਕ ਕਬਾੜ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਲੱਖ ਰੁਪਏ ਦੀ ਕੀਮਤ ਦਾ ਪਿੱਤਲ ਤੇ ਤਾਂਬਾ ਚੋਰੀ ਕੀਤਾ ਗਿਆ। ਪੀੜਤ ਦੁਕਾਨਦਾਰ ਗੁਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਤਰੀਜਾ ਨਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਚੋਰ ਦੁਕਾਨ ਦੇ ਅੰਦਰੋਂ ਲਗਪਗ ਡੇਢ ਲੱਖ ਰੁਪਏ ਦੀ ਕੀਮਤ ਦਾ ਪਿੱਤਲ ਤੇ ਤਾਂਬੇ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਦੁਕਾਨਦਾਰ ਅਨੁਸਾਰ ਚੋਰੀ ਦੀ ਇਹ ਪੂਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਘਟਨਾ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।