ਹੋਲੀ ਚਾਈਲਡ ਸਕੂਲ ਵਿਖੇ ਬੀ.ਐੱਸ.ਐੱਫ. ਵਲੋਂ ਪ੍ਰਿੰਸੀਪਲ ਸਿਸਟਰ ਸ਼ੈਰੀਨ ਦੀ ਨਿਗਰਾਨੀ ਹੇਠ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ
ਕਲਾਨੌਰ, 7 ਨਵੰਬਰ (ਪੁਰੇਵਾਲ)- ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਤੇ ਸੀਮਾ ਸੁਰੱਖਿਆ ਬਲ ਦੀ 60ਵੀਂ ਵਰ੍ਹੇਗੰਢ ਮੌਕੇ ’ਤੇ ਸੀਮਾ ਸੁਰੱਖਿਆ ਬਲ ਦੀ 27ਵੀਂ ਬਟਾਲੀਅਨ ਦੇ ਬੀ. ਓ.
ਕਲਾਨੌਰ, 7 ਨਵੰਬਰ (ਪੁਰੇਵਾਲ)- ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਤੇ ਸੀਮਾ ਸੁਰੱਖਿਆ ਬਲ ਦੀ 60ਵੀਂ ਵਰ੍ਹੇਗੰਢ ਮੌਕੇ ’ਤੇ ਸੀਮਾ ਸੁਰੱਖਿਆ ਬਲ ਦੀ 27ਵੀਂ ਬਟਾਲੀਅਨ ਦੇ ਬੀ.ਓ.ਪੀ. ਬੋਹੜਵਡਾਲਾ ਵਲੋਂ ਪਿੰਡ ਛੋਹਣ ’ਚ ਸਥਿਤ ਹੋਲੀ ਚਾਈਲਡ ਸਕੂਲ ਵਿਖੇ ਪ੍ਰਿੰਸੀਪਲ ਸਿਸਟਰ ਸ਼ੈਰੀਨ ਦੇ ਸਹਿਯੋਗ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦੀ ਅਗਵਾਈ ਇੰਸਪੈਕਟਰ ਅਨਿਲ ਪੂਨੀਆ ਤੇ ਇੰਸਪੈਕਟਰ ਰਾਜੇਸ਼ ਨੇ ਕੀਤੀ। ਉਨ੍ਹਾਂ ਦੇ ਨਾਲ ਬੀ.ਐੱਸ.ਐੱਫ. ਦੇ 10 ਜਵਾਨ ਵੀ ਮੌਜੂਦ ਸਨ। ਇਸ ਦੌਰਾਨ ਜਵਾਨਾਂ ਵਲੋਂ ਬੀ.ਐੱਸ.ਐੱਫ. ’ਚ ਵਰਤੇ ਜਾਣ ਵਾਲੇ ਵੱਖ-ਵੱਖ ਹਥਿਆਰਾਂ ਦੀ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਰਤੋਂ ਅਤੇ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੰਦੇ ਮਾਤਰਮ ਦੇ ਇਤਿਹਾਸ ਨੂੰ ਦਰਸਾਉਂਦੀ ਦਸ ਮਿੰਟ ਦੀ ਇਕ ਵੀਡੀਓ ਵੀ ਦਿਖਾਈ ਗਈ। ਪ੍ਰਿੰਸੀਪਲ ਸਿਸਟਰ ਸ਼ੈਰੀਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਤੇ ਯਾਦਗਾਰੀ ਤਜਰਬਾ ਰਿਹਾ। ਇਸ ਨੇ ਵਿਦਿਆਰਥੀਆਂ ’ਚ ਦੇਸ਼ ਭਗਤੀ ਦੀ ਭਾਵਨਾ ਤੇ ਦੇਸ਼ ਦੀ ਸੁਰੱਖਿਆ ’ਚ ਤਾਇਨਾਤ ਸੁਰੱਖਿਆ ਬਲਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਕੂਲ ਪ੍ਰਬੰਧਕਾਂ ਵਲੋਂ ਇਸ ਸਿੱਖਿਆਦਾਇਕ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਲਈ ਬੀ.ਐੱਸ.ਐੱਫ. ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ।